ਪੰਨਾ:ਡਰਪੋਕ ਸਿੰਘ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੮)

ਤਾਂ ਤੂੰ ਜਾਨਦਾ ਜੋ ਗੁਰੂ ਜੀ ਦਾ ਕੜਾ ਮਤ ਹੈ ॥

ਡਰਪੋਕ ਸਿੰਘ-ਭਾਈ ਗ੍ਰਹਸਤੀ ਆਦਮੀ ਚਿਕੜ ਵਿਚ ਖੁਭੇ ਹੋਏ ਹੁੰਦੇ ਹਨ ਸੋ ਸਾਨੂੰ ਕਯਾ ਖਬਰ ਹੈ ਅਸੀਂ ਤਾਂ ਸਿਧੇ ਰਾਮ੨ ਯਾ ਵਾਹਗੁਰੁ ੨ਕਰ ਛਡ ਦੇ ਹਾਂ ਪਰ ਤੂੰ ਹੀਯੋ ਦਸ ਜੋ ਕਯਾ ਗਲ ਹੈ ॥

ਦਲੇਰ ਸਿੰਘ-ਲੈ ਭਾਈ ਗੁਰੁ ਜੀ ਦੇ ਸਰੂਪ ਗੁਰੂ ਗ੍ਰੰਥ ਜੀ ਦੇ ਉਪਦੇਸ ਭੀ ਸੁਨ ਲੈ ਜੋ ਕਯਾ ਆਖਦੇ ਹਨ

ਰਾਗ ਭੈਰਉ ਮਹਲਾ ੩ ਚਉਪਦੇ ਘਰੁ ੧

ੴ ਸਤਿ ਗੁਰ ਪ੍ਰਸਾਦਿ ॥ ਜਾਤਿ ਕਾ ਗਰਬ ਨ ਕਰੀਅਹੁ ਕੋਈ। ਹਮ ਬਿੰਦੇ ਸੋ ਬ੍ਰਾਹਮਣੁ ਹੋਈ ॥ ੧ ॥ ਜਾਤਿ ਕਾ ਗਰਬੁ ਨ ਕਰ ਮੂਰਖ ਗਵਾਰਾਂ ॥ ਇਸ ਗੁਰ ਬੁ ਤੇ ਚਲਹਿ ਬਹੁਤ ਵਿਕਾਰਾ ॥ ੧ ॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ । ਬ੍ਰਹਮ ਬਿੰਦੁਤੇ ਸਭ ਉਤਪਤਿ ਹੋਈ । ੩ । ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧ ਭਾਂਡੇ ਘੜੈ ਕੁਮਾਰ ॥ ੩ ॥ ਪੰਚ ਤਤੁ ਮਿਲ ਦੇਹੀ ਕੀ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥ ੪ ॥ ਕਹਤ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿ ਗੁਰ ਭੇਟੇ ਮੁਕਤਿਨ ਹੋਈ ॥ ੫ ॥