ਪੰਨਾ:ਡਰਪੋਕ ਸਿੰਘ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੯ )

(ਪੁਨਃ)

ਨੀਚ ਜਾਤ ਹਰਜਪਤਿਆ ਉਤਮ ਪਦਵੀ ਪਾਇ । ਪੂਛਉ ਬਿਦੁਰ ਦਾਸੀ ਸੁਤਹ ਕਿਸਨ ਉਤਰਿਆ ਘਰ ਜਿਸ ਜਾਇ ॥ ੧ ॥ ਹਰਕੀ ਅਕਥ ਕਥਾ ਸੁਨਹੁ ਜਨ ਭਾਈ । ਜਿਤ ਸਹਿਸਾ ਦੂਖ ਭੂਖ ਸਭ ਲਹਿ ਜਾਈ ॥ ੧ ॥ ਰਹਾਉ ॥ ਰਵਿਦਾਸ ਚੁਮਾਰ ਉਸਤਤਿ ਕਰੇ ਹਰਿ ਕੀਰਤਨ ਨਿਮਖ ਇਕ ਗਾਇ ॥ ਪਤਿਤ ਜਾਤ ਉਤਮ ਭਇਆ ਚਾਰ ਵਰਨ ਰਨ ਪਏ ਪਗ ਆਇ ॥ ਨਾਮਦੇਵ ਪ੍ਰੀਤ ਲਗੀ ਹਰਿ ਸੇਤੀ ਲੋਕ ਛੀਪਾ ਕਹੈ ਬੁਲਾਇ ਖਤ੍ਰੀ ਬ੍ਰਾਹਮਣ ਪਿਠ ਦੇ ਛੋਡੇ ਹਰਿ ਨਾਮਦੇਉ ਲੀਆ ਮੁਖ ਲਾਇ ॥ ੨ ।

ਕਯਾ ਤੈ ਸੁਨਿਆਂ ਜੋ ਗੁਰੂ ਜੀ ਕਿਆ ਉਪਦੇਸ ਕਰਦੇ ਹਨ ॥

ਡਰਪੋਕ ਸਿੰਘ-ਭਾਈ ਸਿਖਾ ਆਦਿ ਗ੍ਰੰਥ ਸਾਹਿਬ ਜੀ ਤਾਂ ਜਰੂਰ ਇਹ ਆਖਦਾ ਹੈ ਕਿਉਕਿ ਗੁਰੂ ਆਦਿ ਤੇ ਲੈਕੇ ਨੌਮੇ ਗੁਰੁ ਤਕ ਸਤੋ ਗੁਣੀ ਅਤੇ ਸੁਲਾਕੁਲ ਰਹੇ ਸਨ——ਪਰ ਦਸਮੇ ਪਾਤਸ਼ਾਹ ਜੀਨੈ ਤਾਂ ਮੁਸਲਮਾਨਾਂ ਨਾਲ ਅਜੇਹੀਆਂ ਲੜਾਈਆਂ ਕੀਤੀਆਂ ਹਨ ਜੋ ਐਥੋਂ ਤਕ ਲਿਖ ਗਏ ਹਨ ਕਿ ( ਹਰਾਂਕਸ ਕਿ ਕੋਲੇ ਕੁਰਾਂ ਇ ਦਸ । ਬਰੋ ਕੁਸ਼ਤਨੋ ਬਸਤਨੋ ਬਾਦਸ਼) ਇਸਦਾ ਇਹ