ਪੰਨਾ:ਡਰਪੋਕ ਸਿੰਘ.pdf/6

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੬ )

ਉਹ ਲੋਗ ਜਿਨਾਂ ਨੇ ਹਾਹ ਦਾ ਨਾਰਾ ਮਾਰਿਆ ਅਤੇ ਆਖਯਾ ਕਿ ਇਨਾਂ ਸ਼ੀਰਖੋਰਿਆ ਨੈ ਤੁਹਾਡਾ ਕਯਾ ਬਿਗਾੜਿਆ ਹੈ ਉਨਾਂ ਨੂੰ(ਖਾਲਸਾ)ਧਰਮ ਵਿੱਚ ਆਉਂਦਿਆਂ ਕਯਾ ਰੋਕ ਹੈ-ਸਗੋਂ ਉਨਾ ਦਾ ਸਭ ਤੋਂ ਵਧਕੇ ਹੱਕ ਹੈ। ਫਿਰ ਮਾਫੂਵਾੜੇ ਥੋਂ ਗਨੀਖਾਂ ਅਚੇ ਨਬੀਖਾਂ ਪਠਾਣਾਂ ਨੈ ਦਸਮੇ ਗੁਰ ਨੂੰ ਉੱਚ ਦਾ ਪੀਰਕਰਕੇ ਬਚਾਇਆ (ਅਰ) ਰਾਮ ਪੁਰੀਏ ਸਈਯਦਾਂ ਨੇ ਸੂਬੇ ਅਗੇ ਝੂਠ ਬੋਲਕੇ ਗੁਰੂ ਦੀ ਸਹਾਇਤਾ ਕੀਤੀ ਕਿ ਬੇਸ਼ਕ ਇਹ ਸਾਡਾ ਸਬੰਧੀ ਉਚੱਦਾ ਪੀਰ ਹੈ-ਸੋ ਦੱਸੋ, ਉਹ ਗੁਰੂ ਘਰੋਂ ਅਜੇਹੇ ਸੱਚੇ ਸੇਵਕ ਧੱਕੇ ਜਾਨ ਅਤੇ ਗੁਰੂ ਦੇ ਘਾਤੀ ਅੱਗੇ ਹੋ ਜਾਣ ਦੱਸੋਖਾ ਇਸਤੇ ਵਧਕੇ ਹੋਰ ਅੰਧੇਰ ਕਯਾ ਹੈ

ਡਰਪੋਕਸਿੰਘ ਦੇਖੋਖਾਂ ਗਲਾਂ ਬਣਾਉ ਦਾਹੈਤੁਸੀ ਅੱਜ ਮੁਸਲਮਾਨਾਂ ਨੂੰ ਸਿੰਘ ਸਜਾਉਨ ਵਾਲੇ ਜੰਮ ਪਏ ਹੋ, ਕਯਾ ਅੱਗੇ ਕੋਈ ਤੁਸਾਡੇ ਜੇਹਾ ਸਿੰਘ ਨਹੀਂ ਹੋਇਆ ਜੋ ਇਹ ਕੰਮ ਕਰਦਾ॥

ਦਲੇਰਸਿੰਘ-ਅਗੇ ਬਥੇਰੇ ਹੋਏ ਹਨ, ਅਤੇ ਬਥੇਰੇ ਮੁਸਲਮਾਂਨ ਅਤੇ ਮੁਸਲਮਾਂਨੀਆਂ ਸਿੰਘ ਧਰਮ ਵਿੱਚ ਆਏ ਸਨ॥

ਡਰਪੋਕਸਿੰਘ-ਰਾਮ ਰਾਮ ਬੋਲੋ, ਝੂਠੇ ਗਪੌੜੇ