ਪੰਨਾ:ਡਰਪੋਕ ਸਿੰਘ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ਼ ਔ ਆਥ ਕੋ ਰਲਾਉ ਹੈ ॥ ਅਲਹ ਅਭੇਖ ਸੋਈ ਪੁਰਾਨ ਐ ਕੁਰਾਨ ਓਈ ਏਕਹੀ ਸਰੂਪ ਸਬੈ ਏਹੀ ਬਨਾਉਹੈ) ॥ ਕਿਉਂ ਭਾਈ ਜੀ ਇਨਾ ਸ਼ਬਦਾਂ ਤੇ ਤਾਂ ਤੁਸੀ ਸਮਝ ਗਏ ਹੋਵੋ ਗੇ ਜੋ ਗੁਰੂ ਦਸਮੇ ਪਾਤਸ਼ਾਹ ਦਾ ਕਯਾ ਸਿਧਾਂਤ ਸੀ ਅਤੇ ਤੁਹਾਡੇ ਚਿਤ ਵਿਚ ਇਹ ਬਾਤ ਭੀ ਜਰੂਰ ਆਇ ਗਈ ਹੋਵੇਗੀ ਕਿ ਆਦਮੀ ਦੀ ਅਸਲੀ ਜਾਤਿ ਕੋਈ ਨਹੀਂ ਹੈ ਕਿੰਤੂ ਸਭ ਇਕੋ ਮਾਨਖ ਜਾਤ ਹੈ ਇਸ ਵਾਸਤੇ ਜਿਥੋਂ ਤਕ ਹੋ ਸਕੇ ਤਾਂ ਸਿੱਖ ਧਰਮ ਦਾ ਉਪਦੇਸ਼ ਕਰਕੇ ਸਭ ਨੂੰ ਖਾਲਸਾ ਸਜਾਉਣਾਂ ਚਾਹੀਏ ॥

ਡਰਪੋਕ ਸਿੰਘ-ਭਾਈ ਸਿਖਾ ਜੋ ਤੈ ਬਚਨ ਆਖੇ ਹਨ ਸੋ ਠੀਕ ੨ ਹਨ ਪਰ ਗੁਰੂ ਦੇ ਇਹ ਖਿਆਲ ਸਿਖਾਂ ਦੇ ਚਿਤਾਂ ਵਿਚ ਕੁਯੋ ਨਾਂ ਆਏ ਅਤੇ ਉਨਾ ਪਰ ਕਿਉਨਾਂ ਚੱਲੇ ॥

ਦਲੇਰ ਸਿੰਘ-ਭਾਈ ਜੀ ਖਯਾਲ ਪੂਰੇ ਕਿਸਤਰਾਂ ਹੁੰਦੇ ਜਦ ਖਾਲਸਾ ਵਾਲਸਾ ਅਤੇ ਦਾਲਸਾ ਹੋਗਿਆ ਅਰ ਅੰਨ ਮਤੀਆਂ ਦੇ ਪਿਛੇ ਲਗ ਤੁਰਿਆ ਹੈ ਪਰੰਤੂ ਇਹ ਗਲ ਤੈਨੂੰ ਯਾਦ ਰਖਨੀ ਚਾਹੀਦੀ ਹੈ ਜੋ ਸਿੰਘ ਸਦਾ ਤੇਹੀ ਇਹ ਉਦਮ ਜਰੂਰ ਕਰਦੇ ਹਨ ਕਿ ਭਾਵੇਂ ਕਿਸੇ ਮਜ