ਪੰਨਾ:ਡਰਪੋਕ ਸਿੰਘ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)

ਹਥ ਕੌਮ ਅਤੇ ਦੇਸਦਾ ਇਸਤ੍ਰੀ ਪੁਰਖ ਕਯੋਂ ਨਾ ਹੋਵੇ ਉਸਨੂੰ ਅਪਨੇ ਧਰਮ ਵਿਚ ਲੈ ਆਉਨਾ ਚਾਹੀਦਾ ਹੈ ਜੈਸਾ ਕਿ ਮੁਸਲਮਾਨ ਅਤੇ ਮੁਸਲਮਾਨੀਆਂ ਤਾਂ ਹਜਾਰਾਂ ਖਾਲਸਾ ਧਰਮ ਵਿਚ ਆਇ ਚੁਕੇ ਹਨ ਅਤੇ ਅਜਕਲ ਭੀ ਕੁਝ ਇਹ ਰਸਮ ਚਲ ਪਈ ਹੈ ਪਰੰਤੂ ਜੇਤੂੰ ਸਿਖਾਂ ਦੀ ਲੜਾਈ ਦਾ ਸਾਹਮ ਹੰੰਮਦ ਵਾਲਾ ਕਿਸਾ ਪੜਕੇ ਦੇਖੇਗਾ ਤਦ ਇਕ ਹੋਰ ਹੀ ਆਨੰਦ ਵਾਲੀ ਬਾਤ ਪਾਏਂਂਗਾ ਜੋ ਸੁਨ ਕੇ ਹੈਰਾਨ ਹੋਏਂਂਗਾ ॥

ਡਰਪੋਕ ਸਿੰਘ-ਭਾਈ ਸਿੰਘਾ ਤੇਰੀਆਂ ਗਲਾਂ ਤਾਂ ਵਾਹਵਾ ਮਿਠੀਆਂ ਲਗਦੀਆਂ ਹਨ ਅਛਾ ਉਹ ਭੀ ਸੁਨਾ ਦੇ ਜੋ ਕੀ ਹੈ ॥

ਦਲੇਰ ਸਿੰਘ-ਭਾਈ ਮਿਠੀਆਂ ਕਿਉਨਾ ਲਗਨ ਮੈ ਕੋਈ ਅਪਨੇ ਲਾਭ ਵਾਸਤੇ ਆਖਦਾ ਹਾਂ ਮੈਂ ਤਾਂ ਸਾਰੇ ਪੰਥਦੀ ਭਲਯਾਈ ਪਿਛੇ ਪ੍ਰਾਰਥਨਾ ਕਹਦਾ ਹਾਂ ਉਹ ਗਲ ਏਹ ਹੈ ਕਿ ਜਦ ਸਿੰਘ ਅੰਗ੍ਰੇਜਾਂ ਨਾਲ ਲੜਨ ਚਲੇ ਸਨ ਤਦੋਂ ਆਪਸ ਵਿਚ ਜੋ ਸਲਾਹਾਂ ਕਰਦੇ ਸਨਸੋ ਉਸ ਸਾਹ ਮਹੰਮਦ ਨਾਮੇ ਮੁਸਲਮੀਨ ਨੈ ਇਸਤਰਾਂ ਲਿਖਵਾਂ ਹੈ ਯਥਾ (ਜਬਤ ਕਰਾਂਗੇ ਮਾਲ ਫਰੰਗੀਆਂ ਦਾ ਉਥੋਂ ਲਿਆਵਾਂ ਗੇ ਦੌਲਤਾਂ ਬੋਰੀਆਂ ਨੂੰ ॥ ਪਿੱਛੋਂ ਵੜਾਂਗੇ ਓਹਨਾਂ ਦੇ ਸਤਰ