ਪੰਨਾ:ਡਰਪੋਕ ਸਿੰਘ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਦੇਖ ਜੇ ਇਕ ਲਖ ਮੁਸਲਮਾਨ ਅਤੇ ਮੁਸਲਮਾਨੀ ਅਪਨੇ ਦੀਨਤੇ ਖਾਲਸਾ ਧਰਮ ਵਿਚ ਆਇ ਜਾਨ ਤਾਂ ਜਦ ਕਦੇ ਉਹ ਸਾਰੇ ਗੁਰ ਦੁਆਰਿਆਂ ਪਰ ਜਾਕੇ ਇਕਰੁਪਯਾ ਭੀ ਚਾੜਨਗੇ ਤਾਂ ਕੜਾ ਇਕ ਲਖ ਰੁਪੜਾ ਦੇਹਲਾ ਨਹੀਂ ਹੋਵੇਗਾ ਅਤੇ ਗੁਰ ਦੁਆਰੀਏ ਸਿੰਘਾਂ ਨੂੰ ਅਨੰਦ ਨਹੀ ਪਹੁਚੇ ਗਾ ਇਸੀ ਪ੍ਰਕਾਰ ਦੇ ਪੰਜਾਹ ਹਜਾਰ ਮੁਸਲਮਾਨੀ ਸਿੰਘਨੀ ਹੋਕੇ ਦੋਬਚੇ ਭੀ ਦੇਨਗੀਆਂ ਤਾਂਕਿਆ ਇਕ ਲਖ ਭੁਜੰਗੀ ਨਹੀਂ ਹੋਵੇਗਾ ਅਤੇ ਅਗਲੀ ਮਰਦਮ ਸੁਮਾਂਰੀ ਵਿਚ ਇਕ ਲਖ ਸਿੰਘਦਾ ਨੰਬਰ ਨਹੀਵਧੇਗਾ-ਫਿਰ ਤੂੰ ਦਸ ਜੋ ਇਸਵਿਚ ਕਯਾ ਘਾਟਾਹੈ ਸਗੋਂਵਾਧਾ ਹੈ ਇਸ ਵਾਸਤੇ ਹਲ ਤੂੰ ਗੁਰ ਦੁਆਰਿਆ ਵਾਲੇ ਸਿੰਘਾਤੇਨਾਂਡਰ ਜਦ ਸੈਕੜੇ ਅਜੇਹੇ ਸਿੰਘ ਸਜ ਗਏ ਤਦ ਉਨਾਨੂੰਨਾਲ ਲੈਕੇ ਗੁਰ ਦੁਆਰੀ ਜਾਇ ਡਿਗਾਂਗੇ ਅਤੇ ਹਥ ਜੋੜਕੇ ਆਖਾਂਗੇ ਕਿ ਖਾਲਸਾ ਜੀ ਅਸੀਇਨਾਨੂੰ ਸਿੰਘਧਰਮਵਿਚ ਹੀ ਲਿਆਂਦਾਹੈ ਨਾ ਅਸੀ ਇਨਾ ਵਿਚੋਂ ਕਿਸੇ ਨੂੰ ਮੁਸਲਮਾਨਾ ਵਿਚ ਮਿਲਾਇਆ ਹੈ-ਇਸ ਵਾਸਤੇ ਆਪਸਾਡੀਬਾਂਹ ਪਕੜੋ ਅਤੇ ਸਗੋਂ ਸਹਾਇਤਾ ਕਰੋ ਅਰ ਅਰਦਾਸਾ ਸੋਧ ਅਰ ਸਾਡੇ ਪਰ ਖਿਮਾ ਕਰੋ-ਜਦ ਇਹ ਬੇਨਤੀ ਸੁਨਨਗੇ ਤਦ ਸਭ ਗੁਰ ਦੁਆਰਿਆਂ ਦੇ ਗ੍ਰੰਥੀ ਪੁਜਾਰੀ ਅਤੇ ਸਰ