ਪੰਨਾ:ਢੋਲ ਦਾ ਪੋਲ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੨ )

ਰਹਿਹੀ ਨਹੀਂ ਸਕਦੀ, ਜਦ ਮੈਂ ਹੀਂ ਤਾਂ ਦੇਹ ਨਹੀਂ ਅਤੇ ਦੇਹ ਨਹੀਂ ਤਾਂ ਦੇਹਧਾਰੀ ਨਹੀਂ, ਇਸ ਭਰਾਂ ਭੀ ਇਹ ਸਿਧ ਨਹੀਂ ਹੁੰਦਾ ਕਿ ਦੇਹ ਦੇ ਹੁੰਦਿਆਂ ਗੁਰੁ ਹੋ ਸਕੇ॥
ਟਹਿਲ ਹਰੀ--ਅਕਾਲੀ ਜੀ ! ਆਮ ਸਿੱਧ ਹੈ। ਜੋ ਬਾਦਸ਼ਾਹ ਦੇ ਮਗਰੋਂ ਉਸਦਾ ਬੇਟਾ ਤਾਜ ਦਾ ਮਾਲਕ ਹੁੰਦਾ ਹੈ ਸੋ ਦਸਮ ਗੁਰੂ ਨਾਨਕ ਬਾਦਸ਼ਾਹ ਪਸਚਾਤ ਗੁਰ ਸਿਖੀ ਰੂਪ ਬਾਦਸ਼ਾਹਤ ਦੇ ਮਾਲਕ ਗੁਣੀਗਰਾਨੀ ਆਦਿਕ ਕਿਉਂ ਨਹੀਂ?
ਅਕਾਲੀ-ਕਿਉਂ ਸੰਤ ਜੀ ! ਇਹ ਦੱਸੋ ਜੋ ਬਾਦਸ਼ਾਹ ਦੇ ਮਗਰੋਂ ਬੇਟਾ ਹੀ ਮਾਲਕ ਹੁੰਦਾ ਹੈ ਯਾ ਕੋਈ ਹੋਰ ਭੀ ਹੋ ਸਕਦਾਹੈ ? ਇਹ ਤਾਂ ਆਪਨੂੰ ਕਹਿਣਾ ਪਏਗਾ ਕਿ ਜੇਕਰ ਬੇਟਿਆਂ ਵਿਚ ਲੜਾਈ ਹੋ ਪਵੇ ਤਾਂ ਜੋ ਜ਼ੋਰਾਵਰੀ ਨਾਲ