ਪੰਨਾ:ਢੋਲ ਦਾ ਪੋਲ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੧ )

ਪੰਜਾਂ ਪਿਆਰਿਆਂ ਦੀ ਮਰਯਾਦਾ ਭਾਵ "ਪੰਚ ਖਾਲਸਾ ਅਰਬਤ ਖਾਲਸਾ ਪਾਰਲੀ ਮੈਂਟ" "ਪੰਚ ਪਰਵਾਨ ਪੰਚ ਪਰਧਾਨ। ਪੰਚੇ ਪਾਵਹਿ ਦਰਗਹਿ ਮਾਨ ਨੂੰ ਪੰਚੇ ਸੋਹਹਿ ਦਰ ਰਾਜਾਨ। ਪੰਚਾਕਾ ਗੁਰੂ ਏਕ ਧਿਆਨ" ਦੇ ਭਾਵ ਅਨੁਸਾਰ ਦਾ ਸਥਾਪਨ ਕੀਤਾ ਸੀ, ਜਿਸਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੂਰਨ ਕੀਤਾ ਅਤੇ ਬਾਦਸ਼ਾਹੀ ਤਖਤ ਵਾਂਗੂੰ ਗੁਰਿਆਈ ਤਖਤ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸਥਾਪਨ ਕਰ ਇਨਾਂਨੂੰ ਤਖਤਦਾ ਮਾਲਕ ਕੀਤਾ ਤੇ ਬਾਦਸ਼ਾਹਾਂ ਦੇ ਵਜ਼ੀਰਾਂ ਵਾਂਗੂੰ ਪੰਜ ਪਿਆਰੇ ਵਜ਼ੀਰ ਕੈਮਕੀਤੇ ਜੋ 'ਸਦੀਵ