ਪੰਨਾ:ਢੋਲ ਦਾ ਪੋਲ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

੧ਓ ਵਾਹਿਗੁਰੂਜੀਕੀਫਤਹ॥

ਪਿਆਰੇ ਖਾਲਸਾ ਜੀ!
ਆਪ ਨੂੰ ਪਤਾ ਹੀ ਹੈ ਜੋ ਸਿਖੀ ਵਿਚ
ਸੰਛੇਪ ਕਰਨ ਲਈ ਕਈ ਵੇਰ "ਸਤਿ
ਗੁਰੁ" ਪਦ ਨੂੰ ਗੁਰੂ ਕਰਕੇ ਵਰਤਿਆ
ਜਾਂਦਾ ਹੈ ਅਤੇ ਅਕਾਲ ਪੁਰਖ ਨੂੰ ਭੀ
ਇਹ ਵਿਚਾਰਕੇ ਜੋ ਅਕਾਲ ਪੁਰਖ ਦੀ
ਸਿਖਯਾ ਸਤਿ ਹੈ "ਸਤਿਗੁਰੂ" ਪਦ
ਨਾਲ ਯਾਦ ਕੀਤਾ ਹੈ। ਅਤੇ ਸਥਾਨ
ਭੇਦ ਨਾਲ ਗੁਰੂ ਨਾਨਕ ਦੇਵ ਜੀ ਦੇ
ਦਸੋਂ ਸਰੂਪ (ਜੋ ਨਿਰੋਲ ਸਿਖ ਮਾਰਗ
ਦੇ ਪ੍ਰਗਟ ਕਰਨ ਵਾਲੇ ਹੋਏ ਹਨ) ਦੇ
ਪਤ ਨਾਮ ਨਾਲ ਵੀ ਗੁਰੂ ਅਥਵਾ