ਪੰਨਾ:ਢੋਲ ਦਾ ਪੋਲ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬ )

ਕਮੇਟੀਆਂ ਬਣੀਆਂ ਹੋਈਆਂ ਹਨ ਅਤੇ ਜੋ ਕੰਮ ਕਮੇਟੀ ਕਰਨਾ ਚਾਹੋ ਉਸ ਵਾਸਤੇ ਉਸਨੂੰ ਸਾਰੇ ਸੰਕੇਤ ਕੀਤੇ ਹੋਏ ਮੈਂਬਰ ਕੱਠੇ ਕਰਨੇ ਪੈਂਦੇ ਹਨ ਅਤੇ ਜੇਕਰ ਕੋਰਮ ਅਨਸਾਰ ਸਾਰੇ ਕੱਠੇ ਨਾਂ ਹੋਵਨ ਤਾਂ ਓਹ ਕਾਰਜ ਕਦੇ ਭੀ ਨਹੀਂ ਹੋ ਸਕਦਾ, ਯਾਂਤੇ ਜਨਰਲ ( ਬਹਿਰੰਗ) ਕਮੇਟੀ ਵਾਲੇ ਕੋਰਮ ਤਿਆਰ ਕੀਤਾ ਕਰਦੇ ਹਨ, ਜਿਸਦੇ ਪੂਰਾ ਹੋ ਜਾਨ ਪਰ ਓਹ ਕਾਰਜ ਪੂਰਨ ਹੋ ਜਾਂਦਾ ਹੈ ਇਕੁਰ ਹੀ ਗੁਰੂ ਜੀ ਨੇ ਦੱਸਿਆ ਹੈ ਕਿ :-
ਖਾਲਸਾ ਮੇਰੋ ਰੂਪ ਹੈ ਖਾਸ ! ਖਾਲਸਾ ਮੇਂ ਹੌ ਕਰੋ ਨਿਵਾਸ॥

(ਸਰਬ ਲੋਹ)

ਖਾਲਸਾ ਮੇਰਾ ਰੂਪ ਹੈ ਤੇ ਨਾਲ ਹੀ "ਕਾਰਜ ਸਾਧਕ ਦਲ ਕਾਇਮ ਕਰ