ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੭)
ਭੰਜਨ ਗੁਰਦੇਵ ਬੰਧਿਪਸਹੋਦਰਾ। ਗੁਰਦੇਵ ਦਾਤਾ
ਹਰਿ ਨਾਮੁ ਉਪਦੇਸੈ ਗੁਰ ਦੇਵ ਮੰਤ ਨਿਰੋਧਰਾ॥
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ
ਪਰਸ ਪਰਾ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰੁ
ਗੁਰਗਿਆਨੁ ਮਜਨੁ ਅਪਰੰਪਰਾ। ਗੁਰਦੇਵ ਕਰਤਾ
ਸਭਿ ਪਾਪ ਹਰਤਾ ਗੁਰ ਦੇਵ ਪਤਿਤ ਪਵਿਤੁ ਕਰਾ॥
ਗੁਰ ਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ
ਮੰਤ੍ਰ ਹਰਿ ਜਪਿ ਉਧਰਾ। ਗੁਰ ਦੇਵ ਸੰਗਤਿ ਪ੍ਰਭੁ
ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ
ਤਰਾ॥ ਗੁਰਦੇਵ ਸਤਿਗੁਰ ਪਾਰਬ੍ਰਹਮ ਪਰਮੇਸੁਰੁ
ਗੁਰਦੇਵ ਨਾਨਕ ਹਰਿ ਨਮਸ ਕਰਾ॥੧॥
ਜੈਤਸਰੀ ਵਾਰ ਮਹਲਾ ੫
ਗੁਰੂ ਗੋਬਿੰਦ ਪਾਲ ਗੁਰੁ ਗੁਰੁ ਪੂਰਨ ਨਾਰਾਇਣਹ॥
ਗੁਰ ਦਇਆਲ ਸਮਰਥ ਗੁਰੁ ਗੁਰ
ਨਾਨਕ ਪਤਿਤ ਉਧਾਰਣਹ॥
ਭਾਈ ਗੁਰਦਾਸ ਜੀ ਵਾਰ ੨੩
ਸਾਸਤ੍ਰ ਵੇਦ ਪੁਰਾਨ ਸਭ ਸੁਣ ਸੁਣ ਆਖਣ ਆਖ
ਸੁਣਾਵਹਿ। ਰਾਗ ਨਾਦ ਸੰਗੀਤ ਲਖ ਅਨਹਦ
ਧੁਨਿ ਸੁਣ ਸੁਣ ਗੁਣ ਗਾਵਹਿੰ। ਸੇਸਨਾਗ ਲਖ
ਲੋਮਸਾ ਅਬਗਤਿ ਸੰਤ ਅੰਤਰ ਲਿਵ ਲਾਵਹਿੰ॥