ਪੰਨਾ:ਢੋਲ ਦਾ ਪੋਲ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨ ੩ )

ਗੁਰਮੁਖਿ ਸਗਲੀ ਗਣਤ ਮਿਟਾਵੈ॥
ਪੁਾਨਾ-ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ॥
ਪੁਾਨਾ-ਸਤਿਗੁਰ ਨਾਨਕ ਪ੍ਰਗਟਿਆ ਮਿਟੀ
ਧੁੰਧ ਜਗ ਚਾਨਣ ਹੋਆ॥ ਗੁਰਮੁਖਿ ਕਲਿ ਵਿਚ
ਪ੍ਰਗਟ ਹੋਆ॥
ਪੁਨਾ-ਥੰਮੇ ਕੋਇ ਨ ਸਾਧ ਬਿਨ ਸਾਧ ਨ
ਦਿਸੈ ਜਗ ਵਿਚ ਕੋਆ॥
(ਭਾਈ ਗੁਰਦਾਸ) ਆਦਿਕ
ਸ਼ਬਦਾਂ ਤੋਂ ਨਿਰਸੰਦੇਹ ਸਾਬਤ ਹੈ
ਜੋ ਗੁਰਮਤ ਕਸਵਟੀ ਦ੍ਵਾਰਾ ਉਤਲੇ
ਸਾਧ, ਸੰਤ, ਸਤਗੁਰੂ, ਸਤਿਪੁਰਖ,
ਪੂਰਨ ਪੁਰਖ, ਆਦਿ ਸਭੇ ਪਦ ਸ੍ਰੀ
ਗੁਰੂ ਨਾਨਕ ਦੇਵ (ਤੇ ਉਨ੍ਹਾਂ ਦੇ ਦਸੋਂ
ਸਰੂਪ) ਲਈ ਵਰਤੇ ਗਏ ਹਨ, ਇਸ
ਕਰਕੇ ਇਨ੍ਹਾਂ ਤੋਂ ਭਿੰਨ ਦੁਜੇ ਦੇਹਧਾਰੀ
ਪੁਰਸ਼ਾਂ ਲਈ ਵਰਤਨੇ ਸਖਤ ਮਨ
 ਮਤ ਹੈ॥