ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੮)
ਹੈ ਕਿ ਗੁਰੂ ਦੇ ਅਨੁਭਵ ਦਾ ਨਾਮ
ਗੁਰੁਤ੍ਵ ਹੈ ਅਤੇ ਓਹ ਗੁਰਤ ਜਿਸ ਵਿਚ
ਹੋਵੇ ਸੋ ਗੁਰ ਹੈ, ਇਸਦਾ ਵੱਡਾ ਸਬੂਤ
ਇਹ ਮਿਲਦਾ ਹੈ ਕਿ ਓਹ ਗੁਰੁਤ੍ਵ ਸ੍ਰੀ
ਲਹਿਣਾ ਜੀ ਵਿਚ ਆਇਆ ਤਾਂ ਉਨ੍ਹਾਂ
ਦਾ ਨਾਮ ਗੁਰੂ ਅੰਗਦ ਜੀ ਪ੍ਰਗਟ
ਹੋਇਆ ਅਤੇ ਇਸੇ ਤਰਾਂ ਤੀਜੇ ਚੌਥੇ
ਗੁਰੂ ਬਾਬਤ ਵਿਚਾਰ ਲਵੋ ਫਿਰ ਓਹੀ
ਗੁਰੁਤ੍ਵ (ਅਨੁਭਵ) ਸ੍ਰੀ ਅਰਜਨ ਜੀ
ਨੂੰ ਲਾਹੌਰ ਵਿਚ ਪ੍ਰਾਪਤ ਹੋਇਆ ਅਤੇ
ਲਾਹੌਰੋਂ ਸ੍ਰੀ ਅੰਮ੍ਰਿਤਸਰ ਜੀ ਜਾਂਦਿਆਂ
ਸ੍ਰੀ ਗੁਰੂ ਅਰਜਨ ਦੇਵਜੀ ਗੁਰੁਕਹਾਏ॥
ਇੰਨੀ ਵਿਚਾਰ ਤੋਂ ਇਹ ਸਿੱਧ
ਹੁੰਦਾ ਹੈ ਕਿ ਗੁਰੂ ਵਿਚ ਗੁਰੂ
ਪਨਾ ‘ਸਬਦ’ ਹੈ ਤੇ ਜਿਸ ਜਿਸ ਵਿਚ