ਪੰਨਾ:ਢੋਲ ਦਾ ਪੋਲ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਓਹ ਸ਼ਬਦ ਪ੍ਰਵੇਸ਼ ਕਰਦਾ ਹੈ
ਓਹ ਓਹ ਗੁਰੂ ਹੁੰਦਾ ਹੈ ਅਰਥਾਤ
ਗੁਰਿਆਈ “ਸਬਦ” ਦੇ ਨਾਲਹੈ,
ਜਿਸਨੂੰ ਸਬਦ ਮਿਲਦਾ ਹੈ ਉਸੇ ਪਾਸ
ਓਹ ਗੁਰਿਆਈ ਜਾਂਦੀ ਹੈ, ( ਇਥੇ
ਬਾਬੇ ਬਕਾਲੇ ਵਾਲਾ ਪ੍ਰਸੰਗ ਭੀ ਪੂਰਾ
ਸਬੂਤ ਹੈ ) ਇਸੇ ਗੱਲ ਨੂੰ ਸਿੱਧ ਕਰਨ
ਵਾਸਤੇ ਗੁਰੂ ਜੀ ਨੇ ਇਹ
ਲਿਖਿਆ ਹੈ:--
“ਸਬਦ ਗੁਰੂ, ਸੁਰਤਿ ਧੁਨਿ ਚੇਲਾ”
(ਸਿਧ ਗੋਸਟ)
ਅਤੇ ਇਹ ਆਸ਼ੇ ਨੂੰ ਲੈਕੇ ਭਾਈ
ਗੁਰਦਾਸ ਜੀ ਇਹ ਲਿਖਦੇ ਹਨ:--
ਗੁਰ ਦਰਸਨ “ਗੁਰ ਸਬਦ” ਹੈ ਨਿਜ ਘਰ
ਭਾਇ ਭਗਤਿ ਹਿਰਾਸੀ ॥ ੧੭ ॥ (ਵਾਰ ੨੯)