ਸਮੱਗਰੀ 'ਤੇ ਜਾਓ

ਪੰਨਾ:ਢੋਲ ਦਾ ਪੋਲ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਭਾਵੇਂ ਇਸਤੋਂ ਹਟਕੇ ਕਈ ਖਰੜ
ਗਿਆਨੀ ਇਸਦੇ ਅਰਥ ਦੇਹ,ਕਾਗਤ
ਦੀ ਤਸਵੀਰ, ਮੇਰੀ ਪ੍ਰੀਤੀ (ਆਦਿਕ)
ਅਨੇਕਾਂ ਹੀ ਕਰਦੇ ਹਨ ਪਰ ਅਸਲੀ
ਅਰਥ ਓਹੀ ਹੈ ਜੋ ਪਹਿਲੇ ਕੀਤਾ ਹੈ
ਕਿਉਂਕਿ ਇਕ ਪਦ ਦੀ ਰੂਢੀ ‘ਆਪਨੇ
ਰੂਪ’ ਵਿਚ ਹੈ । ਅਰਦਾਤ ‘ਗੁਰ ਕੀ
ਮੂਰਤਿ’ ਗੁਰੂ ਦਾ ਅਪਨਾ (ਅਸਲ)
ਰੂਪ ਭਾਵ ਇਹ ਹੈ ਕਿ ਗੁਰੂ ਨਾਨਕ
ਦੇਵ ਜੀ ਪੰਜ ਭੌਤਕ ਸਰੀਰ ਨੂੰ ਧਾਰਕੇ
ਸੰਸਾਰ ਤੇ ਆਏ ਸਨ ਜੋ ਕਿ ਉਹਨਾਂ
ਦਾ ਅਸਲ ਰੂਪ ਨਹੀਂ ਸੀ, ਕਿਉਂਕਿ
ਰਸਲ ਰੂਪ ਓਹ ਹੁੰਦਾ ਹੈ ਜੋ ਪ੍ਰਣਾਮੀ
(ਬਦਲਨ ਵਾਲਾ) ਨਾ ਹੋਵੇ ਸੋ ਗੁਰੂ
ਜੀ ਦਾ ਪੰਝ ਭੌਤਕ ਸਰੀਰ ਤਾਂ ਬਦ