ਪੰਨਾ:ਢੋਲ ਦਾ ਪੋਲ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੨ )

ਲਦਾ ਰਿਹਾ ਹੈ, ਇਸ ਲਈ ਓਹ ਗੁਰੂ
ਨਾਨਕ ਦੇਵ ਜੀਦਾ ਅਸਲ ਰੂਪ ਨਹੀਂ
ਸੀ ਅਤੇ ਗੁਰੂ ਜੀ ਦਾ ‘ਅਸਲ ਰੂਪ
ਸਬਦ’ ਸੀ ਜੋ ਸਦਾ ਹੀ ਪ੍ਰਣਾਮ ਤੋਂ
ਰਹਿਤ ਇਕੋ ਰਿਹਾ ਅਭੋ ਰਹੇਗਾ ਤੇ
ਉਸੇ ਦੇ ਨਾਲ ਹੀ ਗੁਰਿਆਈ ਰਹੀ।
ਇਸੇ ਆਸ਼ੇ ਨੂੰ ਲੈਕੇ ਭਾਈ ਗੁਰਦਾਸ
ਜੀ ਲਿਖਦੇ ਹਨ ਕਿ:--
ਗੁਰੁ ਮੂਰਤਿ ਗੁਰ ਸਬਦੁ ਹੈ ਸਾਧ ਸੰਗਤ
ਵਿਚ ਪ੍ਰਗਟੀ ਆਇਆ॥੨੫॥ (ਵਾਰ ੨੪)
ਅਤੇ-ਗੁਰ ਮੂਰਤਿ ਸਤਿਗੁਰ ਸਬਦ ਸਾਧ ਸੰਗਤਿ
ਸਮਸਰ ਪਰਵਾਣਾ॥ ੨॥ (ਵਾਰ ੩੨)
ਇਨਾਂ ਬਚਨਾਂ ਤੋਂ “ਗੁਰੂਦੀਮੂਰਤਿ”
ਗੁਰਾਂ ਦਾ ਸਬਦ ਸਿਧ ਹੁੰਦਾ ਹੈ ਤੇ ਗੁਰੂ
ਜੀ ਨੇ ਭੀ ਏਹੀ ਦਸਿਆ ਹੈ ਕਿ ਹੇ,
ਸਿਖੋ: