ਪੰਨਾ:ਢੋਲ ਦਾ ਪੋਲ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧ਓ ਸਤਿਗੁਰਪ੍ਰਸਾਦਿ ॥

+ਭੂਮਿਕਾ+

( ਪਹਿਲੀ ਐਡੀਸ਼ਨ ਦੀ )

ਦਾਸ ਨੇ "ਦੇਹ ਧਾਰੀ ਗੁਰੁ ਮੇਂ ਵੀਚਾਰ" ਨਾਮਕ ਦੀ ਪੋਥਕੜੀ ਕ੍ਰਿਤ ਸੰਤ ਟਹਿਲ ਸਿੰਘ ਜੀ ਪੜੀ ਜਿਸਦੀ ਰਚਨਾ ਵੇਖਣ ਤੇ ਤਾਂ ਕਹਤਾ ਦੀ ਲਿਆਕਤ ਵੇਦ ਵਿਆਸ ਜੀ ਨਾਲ ਕਈ ਦਰਜੇ ਚੜ ਦੀ ਪ੍ਰਤੀਤ ਹੁੰਦੀ ਹੈ ਅਤੇ ਯੁਗਤੀਆਂ ਵੇਖਕੇ ਤਾਂ ਇਸ ਵਿਚ ਸੰਦੇਹ ਹੀ ਨਹੀਂ ਭਾਸਦਾ ਕਿ ਤਰਕ ਸ਼ਾਸਤ ਦੇ ਕਰਤਾ ਗੌਤਮ ਜੀ ਨੇ ਤਾਂ ਸ਼ਾਇਦ ਇਨਾਂ ਪਾਸੋਂ ਹੀ ਸਿਖੀਆਂ ਹਨ। ਪਾਠਕ ਜੀ ! ਇਹ ਓਹੀ ਸੰਤ ਹਨ ਜਿਨ੍ਹਾਂ ਦੀ ਪੰਡਤ ਕਰਤਾਰ ਸਿੰਘ ਦੀ ਲਾਸਾਨੀ ਫਿਲੌਸਫਰ ਨੇ ਅਨਪੜੇ ਪੰਡਤ ਤੇ ਅਨਪੁਛ ਪੈਂਚ ਨਾਮ ਫੈਕਟ ਵਿਚ ਬਹੁਤ ਸਾਰੀ ਕਲੀ ਖੋਲੀ ਹੈ ॥