ਪੰਨਾ:ਢੋਲ ਦਾ ਪੋਲ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੩ )

ਵਾਸ਼ ਦੀ ਪਦਵੀ ਦਿਤੀ ਹੈ, ਅਤੇ ਵਾਸ਼
ਦਾ ਕੰਮ ‘ਖਹਿ ਖਹਿ ਜਲਨ ਬਾਂਸ
ਅੰਗਿਆਰਾ ਭਾਈ ਜੀ ਨੇ ਹੀ ਲਿਖਿਆ
ਹੈ, ਤਦ ਤਾਂ ਇਹ ਸਿਧ ਹੈ ਕਿ
‘ਗੁਰੂ ਜਿਨ੍ਹਾਂ ਦੇ ਨਚਨੇ ਚਲੇ ਜਾਣ
ਛੜੱਪ’ ਦੀ ਕਹਾਵਤ ਅਨੁਸਾਰ ਜਦ
ਤੁਹਾਡੇ ਮੰਨੇ ਹੋਏ ਗੁਰੂਆਂ ਨੇ ਆਪਸ
ਵਿਚ ਖਹਿ ਖਹਿਕੇ ਸੜਨ ਦੀ ਪਦਵੀ
ਕਾਬੂ ਕਰਲਈ ਤਾਂ ਤੁਹਾਡਾ ਕੀ ਹਾਲ?
ਜੇਕਰ ਹੋਰ ਵੀਚਾਰ ਨਾਲ ਦੇਖੀਏ
ਤਾਂ ਅਜਕਲ ਦੇ ਸੋਢੀ ‘ਪ੍ਰਿਥੀਚੰਦ
ਮਹਾਂਦੇਵ, ਧੀਰਮਲ’ ਆਦਿਕਾਂ ਦੀ
ਉਲਾਦ ਹਨ ਅਤੇ ਜਦ ਇਨਾਂ ਦੇ
ਵਡੇ ਹੀ ਗੁਰੂ ਤੋਂ ਬੇਮੁਖ ਹੋ ਗਏ ਤਾਂ
ਗੁਰਿਆਈ ਦਾ ਇਨ੍ਹਾਂ ਨੂੰ ਕੀ ਹੱਕ