ਪੰਨਾ:ਢੋਲ ਦਾ ਪੋਲ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੫ )

ਕਵਲ ਦਿਖਾਲੇ ਮੁਹੁ ਖਿੜਾਇ ਭੰਵਰੈ ਵੇਸਾਹੈ।
ਦੀਪਕ ਜੋਤਿ ਪਤੰਗ ਨੇ ਦੁਰਜਨ ਜਿਉਂ ਦਾਹੈ।
ਕਲਾਰੂਪ ਹੋ ਹਸਤਨੀ ਮੈਂਗਲ ਉਮਾਹੈ।
ਤਉਂ ਨਕਟ ਪੰਥ ਹੈ ਮੀਣਿਆਂ ਮਿਲ ਨਰਕ
ਨਿਬਾਹੈ॥੬॥
ਹਰਿ ਚੰਦਉਰੀ ਦੇਖਕੇ ਕਰਦੇ ਭਰਵਾਸਾ।
ਥਲ ਵਿਚ ਤਪਨ ਭੱਠੀਆਂ ਕਿਉਂ ਲਹੈ ਪਿਆਸਾ
ਸੁਪਨੈ ਦਾਜ ਕਮਾਈਐ ਕਰ ਭੋਗ ਿਬਲਾਸਾ।
ਛਾਇਆ ਬਿਰਖ ਨ ਰਹੈਥਿਰ ਪੁਜੇ ਕਿਉਂ ਆਸਾ।
ਬਾਜੀਗਰ ਦੀ ਖੇਡ ਜਿਉਂ ਸਭ ਕੂੜ ਤਮਾਸਾ।
ਰਲੇ ਜੋ ਸੰਗਤ ਮਣਿਆਂ ਉਨ ਚਲੇ
ਨਿਰਾਸ਼ਾ ॥ ੭ ॥
ਸੋ ਹੇਮਹਾਤਮਾਜੀ ਜਦ ਨਰਕਾਂ ਵਿਚ
ਪੁਚਾਵਨ ਵਾਲੀ ਮੀਣਿਆਂ ਦੀ ਸੰਗਤ
ਹੈ ਤਾਂ ਜੋ ਉਨ੍ਹਾਂ ਨੂੰ ਗੁਰੂ ਦਾ ਤਗਮਾਂ
ਦੇਂਦੇ ਹਨ ਉਨ੍ਹਾਂ ਦਾ ਕੀ ਹਾਲ?
ਭਲਾ ਜੇਕਰ ਕਹੋ ਕਿ ਮਹਾਂਦੇਵਦੀ
ਉਲਾਦ ਮੋਢੀਆਂ ਨੂੰ ਗੁਰੂ ਪਦਵੀ ਦੇਂਦੇ