ਪੰਨਾ:ਢੋਲ ਦਾ ਪੋਲ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੦)

ਆਰੀ। ਬੋਲੈ ਨਾਹੀ ਹੋਇ ਬੈਠਾ ਮੋਨੀ। ਅੰਤ ਕਲਪ ਭਵਾਈਐ ਜੋਨੀ॥੬। ਅੰਨ ਤੇ ਰਹਤ ਦੁਖ ਦੇਹੀ ਸਹਤਾ। ਹੁਕਮ ਨ ਬੂਝੈ ਵਿਆਖਿਆ ਮਮਤ)। ਮਨਮੁਖ ਕਰਮ ਕਰਹਿ ਅਜਾਈ। ਜਿਥੇ ਬਾਲੁ ਘਰ ਠਉਰ ਨ ਨਾਈ 11 ੭॥ ਕੋਟਿ ਮਧੇ ਕੋਈ ਸੰਤ" ਦਿਖਾਇਆ। ਨਾਨਕ ਤਿਨਕੇ ਸੰਗ ਤਰਾਇਆ।
ਇਤਯਾਦਿ ਅਨੇਕਾਂ ਹੀ ਸ਼ਬਦ ਗੁਰੂ ਗ੍ਰੰਥ ਸਾਹਿਬਜੀ ਵਿਚ ਵਿਦੜ ਮਾਨ ਹਨ, ਜਿਨ੍ਹਾਂ ਤੋਂ ਉਪਦੇਸ਼ ਮਿਕ ਲਦਾ ਹੈ ਕਿ ਇਨ੍ਹਾਂ ਪਖੰਡੀਆਂ, ਦੰਭੀਆਂ, ਭੇਖੀਆਂ, ਡਾਕੂਆਂ ਵਿਚੋਂ “ਕੋਟਿ ਮਧੇ ਕੋਈ ਸੰਤ ਹੋਵੇ ਤਾਂ ਹੋਵੇ ਪਰ ਓਹ ਭੀ ਗੁਰੂ ਬਨਨ ਦਾ ਖਾਲਸਾ ਧਰਮ ਅਨੁਸਾਰ ਕਦੇ ਹੱਕਦਾਰ ਨਹੀਂ ਬਨ ਸਕਦਾ ਦੇਖੋ ਸਫਾ ੧00 ਮੁਸ਼ ਕਲ ਨੰ ੫ ਖਾਲਸਾ ਰਹਿਤ ਪ੍ਰਕਾਸ਼॥