ਪੰਨਾ:ਢੋਲ ਦਾ ਪੋਲ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੯ )

ਤਰਾਂ ਜਾਣਦੇ ਹਨ ਕਿ ਇਨਾਂ ਇਨ੍ਹਾਂ ਨੂੰ ਗੁਰ ਕਿਹਾ ਜਾਂਦਾ ਹੈ, ਤੁਸੀ ਗੁਰੂ ਦੇ ਦੋ ਵਿਭਾਗ ੩ਕਰ ਕੀਤੇ?
ਦੂਜਾ—ਸਤਿਗੁਰੂ ਦੀ ਪਦਵੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾ ਹੋਰ ਕਿਸੇ ਨੂੰ ਮਿਲੀ ਹੀ ਨਹੀਂ ਤਾਂ ਤੁਸੀਂ ਇਸਤੋਂ ਉਲਟ ਕਿਉਂ ਬਰੜਾਉਂਦੇ ਹੋ ਦੇਖੋ:-

ਸਾ ਪਟੀ ਮਹਲਾ ੩

ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ॥

ਸਿਰੀ ਰਾਗ ਮਹਲਾ ੧

ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ॥

ਵਾਰ ਬਿਹਾਗੜਾ ਮਹਲਾ ੧

ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੇ ਉਠਜਾਹਿ।