ਪੰਨਾ:ਢੋਲ ਦਾ ਪੋਲ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨ )

(ਇਕ ਵਰੀ) ਸਤਿਗੁਰੂ ਦਾ ਉਪਦੇਸ਼ ਸੁਣਕੇ (ਤਾਂ) ਵੇਖ ਸੀ ਗੁਰੂ ਨਾਨਕ ਦੇਵ ਜੀ ਤੋਂ ਬਿਨਾ (ਹੋਰ) ਕੋਈ ਗੁਰੂ ਨਹੀਂ (ਅਤੇ) ਨਿਗਰੇ ਦਾ ਨਾਮ ਲੈਣਾ ਭੀ ਬੁਰਾ ਹੈ॥
ਸੰਤ ਜੀ ! ਆਪ ਦਾ ਇਹ ਕਥਨ "ਜੋ ਦੋਹ ਬਿਨਾ ਅਕਾਲ ਪੁਰਖ ਭ ਉਪਦੇਸ਼ ਨਹੀਂ ਕਰ ਸਕਦਾ" ਪ੍ਰਮੇਸ਼ਰ ਦੀ ਸ਼ਾਨ ਦੇ ਉਲਟ ਹੈ ਅਤੇ ਅਾਪ ਦਾ ਇਹ ਕਹਿਣਾ ਦੱਸਦਾ ਹੈ ਜੋ ਰੱਬ ਭੀ ਦੇਹੀ ਦੇ ਹੀ ਪਤੰਤ ਹੈ ਸੋ ਓਹ ਅਕਾਲ ਪੁਰਖ ਨ ਹੋਵੇਗਾ, ਸਗੋਂ "ਕਾਲ ਪੁਰਖ" ਹੋਵੇਗਾ॥
ਕਿਉਂਕਿ “ਜੋ ਉਪਜਿਓ ਸੋ ਬਿਨਸ ਹੈ” ਅਰਥਾਤ ਜੋ ਦੇਹ ਵਿਚ ਆਇਆ