ਪੰਨਾ:ਢੋਲ ਦਾ ਪੋਲ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬ )

ਸੰਕੋਚ ਨਹੀਂ ਕਰਦਾ ਕਿ ਆਪ ਇਸ ਲਿਖਣ ਤੋਂ ਕੀ "ਦੇਹ ਬਿਨਾ ਅਕਾਲ ਪੁਰਖਭੀ ਉਪਦੇਸ਼ ਨਹੀਂ ਕਰ ਸਕਦਾ" ਪਹਿਲਾਂ ਹੀ.............. ਹੋ ਜਾਂਦੇ ਤਾਂ ਚੰਗਾ ਸੀ ਕਿਉਂਕਿ ਇਹ ਲਿਖਕੇ ਸਿਰ ਤੇ ਪਾਪ ਤਾਂ ਨਾ ਝਲਦੇ! ਵੀਰਜੀ "ਵਾਹਿ ਗੁਰੂ ਦੀ ਗਤੀ ਅਰਾਧ ਹੈ"ਉਸਦੀ ਸ਼ਾਨ ਵਿਚ ਇਹ ਲਿਖਨਾ ਕਦੇ ਭੀ ਨਹੀਂ ਬਣ ਸਕਦਾ ਕਿਉਂਕਿ:- “ਪ੍ਰਭ ਭਾਵੈ ਬਿਨ ਸਾਬ ਤੇ ਰਾਖੈ ਪੁਨਾ- "ਜਲ ਤੇ ਥਲ ਕਰ ਥਲ ਤੇ ਕੁਆ ਕੁਪਤੇ ਮੇਰ ਕਰਾਵੈ। ਧਰਤੀ ਤੇ ਆਕਾਸ ਚਢਾਵੈ, ਚਢੇ ਅਕਾਸ ਗਿ ਰਾਵੈ"॥ ਪੁਨਾ-"ਸੀਹਾਂ ਬਾਜਾਂ ਚਰਗਾਂ ਕੁਹੀਆਂ ਇਨਾਂ ਖਵਾਲੇ ਘਾਹ"॥
ਇਹ ਤਾਕਤ ਸਭ ਉਸੇ ਵਿਚ ਹੈ ਤੇ ਉਸਤੋਂ ਬਿਨਾ ਹੋਰ ਕੋਈ ਕੁਝ ਨਹੀਂ