ਪੰਨਾ:ਢੋਲ ਦਾ ਪੋਲ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੨)

ਆਉਂਦੀ ਹੈ। ਸੋ ਕੀ ਇਸੇ ਪ੍ਰਣਾਲਕਾ ( ਗੁਰ ਸਿਖ ਪਨੇ ਦੀ) ਨੂੰ ਕਲਜੁਗ ਵਿਚ ਭੀ ਚਲਾਉਨ ਵਾਸਤੇ ਗੁਰੂ ਨਾਨਕ ਨੇ ਦਸ ਸਰੂਪ ਨਹੀਂ ਧਾਰ ਕੀਤੇ?
ਅਕਾਲੀ- ਸ਼ੋਕ ਹੈ! ਐਸੀ ਅਗਿਆ ਨਤਾਂ ਪਰ ਕੀ !ਗੁਰੂ ਜੀ ਦਾ ਅਵ ਤਾਰ ਆਪਦੀ ਕਥਨ ਕੜੀ ਹੋਈ - ਪ੍ਰਣਾਲਕਾ ਚਲਾਉਨਲਈ ਹੋਯਾ ਸੀ? ਸੰਤ ਜੀ! ਜ਼ਰਾ ਹੋਸ਼ ਨੂੰ ਟਿਕਾਨੇ ਕਰ ਕੇ ਇਸ ਪਉੜੀ ਦੀ ਵਿਚਾਰ ਤੁਅਸਬ ਛਡਕੇ ਕਰਨਾ:-
ਜਤੀ, ਸਤ ਚਿਰ ਜੀਵਣੇ ਸਾਧਿਕ ਸਿਧ ਨਾਥ "ਗੁਰ ਚੇਲੇ"। ਦੇਵੀ ਦੇਵ ਰਖੀਸਰਾਂ ਭੈਰੋਂ ਖੇਤ ਪਾਲ ਬਹੁ ਮੇਲੇ। ਗਣ ਗੰਧਰਬ ਅਪਛਰਾਂ ਕਿਨਰ ਜੱਛ ਚਲਤ ਬਹੁ ਖੇਲੇ। ਰਖਸ ਦਾਨੋ ਦੈਤ ਲਖ ਅੰਦਰ ਜਾ ਭਾਉ ਦੁਹੇਲੇ॥ ਹਉਮੈ ਅੰਦਰ ਸਭ ਕੋ ਭੁਖੇ "ਗੁਰੂ ਸਣੇ ਬਹੁ ਚੇਲੇ"? ( ਗੁਰਮੁਖਿ