ਪੰਨਾ:ਤਲਵਾਰ ਦੀ ਨੋਕ ਤੇ.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰੀਖਿਆ ਵਿਚੋਂ ਪਾਸ ਹੋਏ ਸਨ । ਪੰਡਤਾਂ ਦੇ ਯ1-ਮੰਤਾਂ ਦੀ ਧੁਨੀ ਜਦ ਯਗ ਦੇ ਧੂੰਏ ਵਿਚੋਂ ਦੁਰਗਾ ਦੀ ਖਿਆਲੀ ਤਸਵੀਰ ਨਾ ਖੜੀ ਕਰ ਸਕੀ ਤੇ ਪੰਡਤ ਇਕ ਇਕ ਕਰ ਕੇ ਨੱਸ ਗਏ ਤਾਂ ਸ੍ਰੀ ਕਲਗੀਧਰ ਨੇ ਮਣਾਂ ਮੂੰਹੀ ਘਓ ਤੇ ਯਸਸਮਗਰੀ ਨੂੰ ਬਾਲ ਕੇ ਇੰਨਾ ਚਾਨਣ ਕੀਤਾ ਕਿ ਜਿਸ ਵਿਚ ਕਿਸੇ ਨੂੰ ਸਿੱਖ ਨੂੰ ਜੋ ਕੁਝ ਉਹ ਦਿਖਾ ਰਹੇ ਸਨ ਉਸ ਦਾ ਭੁਲੇਖਾ ਨਹੀਂ ਸੀ ਲੱਗ ਸਕਦਾ | ਗਾਤਰੇ ਲਟਕ ਰਹੀ ਰਤਨਜੜ੩ ਸੁਨਹਿਰੀ --ਕਬਜ਼ੇ ਵਾਲੀ ਤਲਵਾਰ ਨੂੰ ਧੂ ਕੇ ਤੇ ਆਸਮਾਨ ਵੱਲ ਚੁਕਦਿਆਂ ਉਹਨਾਂ ਕਿਹਾ ਸੀ, ਸੱਚ ਲਈ ਉਠ ਰਹੀ ਤਲਵਾਰ ਦੀ ਨੋਕ ਹੀ ਲਹੁ-ਪੀਣੀ ਦੁਰਗਾ ਦੀ ਜੀਭ ਹੈ । ਪੁਰਾਣਕ ਕਥਾਵਾਂ ਦੇ ਕਾਵਿ-ਅਲੰਕਾਰਾਂ ਨੂੰ ਮੇਰੇ ਬੱਚਿਓ ਸਮਝੋ ! ਦੁਰਗਾ ਦਰਗਾ ਕੋਈ ਨਹੀਂ ਜੇ। ਕੋਈ ਹੈ ਤਾਂ ਉਹ ਤੁਹਾਡਾ ਬਾਹੂ-ਬਲ ਤੇ ਤੁਹਾਡੇ ਹੱਥ ਵਿਚ ਪਕੜ' ਹੱਕ ਲਈ ਚਲਣ ਵਾਸਤੇ ਤਿਆਰ ਤਲਵਾਰ ਹੈ। ' ਤਲਵਾਰ ਖਾਲਸੇ ਦੀ ਤਲਵਾਰ ਵੀ ਹੈ ਤੇ ਢਾਲ ਵੀ । ਲਵਾਰ ਕੁਰਬਾਨੀ ਦਾ ਚਿੰਨ ਹੈ, ਤਸ਼ੱਦਦ ਦਾ ਨਹੀਂ। ਬਾਜਾਂ ਵਾਲੇ ਪਿਤ' ਨੇ ਆਪਣੇ ਸਾਹਿਬਜ਼ਾਦੇ ਨੂੰ ਚਮਕੌਰ ਦੀ ਕੱਚੀ ਹਵੇਲੀ ਦੀ ਕੰਧ ਤੋਂ ਤਲਵਾਰ ਦੀ ਧਾਰ ਵਿਚੋਂ ਪਾਣੀ ਪੀਣ ਦਾ ਹੁਕਮ ਦਿਤਾ ਸੀ। ਤਲਵਾਰਾਂ ਦੀਆਂ ਨੋਕਾਂ ਨਾਲ ਕਈ ਕਰ ਖਾਲਸੇ ਨੇ ਜ਼ੁਲਮ ਦੇ ਹੜ ਰੋਕੇ ਤੇ ਕਈ ਵਾਰੀ ਖਾਲਸੇ ਦੀ ਤਲਵਾਰ ਦੀ ਧਾਰ ਦੇ ਹੜ੍ਹ ਅਗੇ ਜ਼ੁਲਮ ਦੇ ਬੰਨ ਰੁੜ੍ਹ ਗਏ। ਅਗਲੇ ਸਫਿਆਂ ਵਿਚ ਸ: ਵੀਰ ਸਿੰਘ ਜੀ ਵੀਰ ਨੇ Digitized by Panjab Digital Library / www.panjabdigilib.org