ਪੰਨਾ:ਤਲਵਾਰ ਦੀ ਨੋਕ ਤੇ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਪਰ ਦੇਖਣ ਤੋਂ ਜਾਪੇ ਅਮੀਰ ਬੱਚਾ,
ਸਾਨੂੰ ਗਲ ਏਹ ਛੇਤੀ ਬਤਾ ਬੀਬਾ।
ਜਾਹ ਮਾਂ ਤੋਂ ਲੈ ਪਿਆਰ ਜਾ ਕੇ,
ਖੜਿਆ ਕਿਉਂ ਕਿਸ ਦਾ ਤਕੇਂ ਰਾਹ ਬੀਬਾ।
ਕੰਮ ਕਰਨ ਮਾਰਾ ਭੱਜਾ ਮਾਪਿਆਂ ਤੋਂ,
ਆਪਣੇ ਆਪ ਨੂੰ ਖੜਾ ਲੁਕਾ ਬੀਬਾ।
ਜਾ ਕੀ ਤੂੰ ਕਰਨ ਦਰਬਾਰ ਆਇਆ,
ਚੁਪ ਕਿਉਂ ਹੈ ਬੁਲ੍ਹ ਹਲਾ ਬੀਬਾ।

ਨਿੰਮੂੰ ਝੂਨ ਉਦਾਸ ਹੋ ਕਹਿਣ ਲਗਾ,
ਦਸਾਂ ਆਪਣਾ ਕੀ ਤੈਨੂੰ ਹਾਲ ਜੀਵੇਂ।
ਇਕ ਤਾਂ ਉਂਞ ਹੀ ਸੂਲੀ ਪਰ ਰਹਾਂ ਚੜ੍ਹਿਆ,
ਦੂਜਾ ਆਵੇ ਜੋ ਕਰੇਂ ਸੁਵਾਲ ਜੀਵੇਂ।
ਪੇਂਡੂ ਜਾਣਦੇ ਕੀ ਹੁੰਦਾ ਹਾਲ ਮੇਰਾ,
ਕਰਦੇ ਸ਼ਹਿਰੀਏ ਨਾ ਰਤੀ ਖਿਆਲ ਜੀਵੇਂ।
ਧੁਪ ਵਿਚ ਨਾ ਕਰਦਾ ਛਾਂ ਕੋਈ,
ਦੇਵੇ ਲੀੜਾ ਨਾ ਕੋਈ ਸਿਆਲ ਜੀਵੇਂ।

ਬਾਰ੍ਹਾਂ ਮਾਂਹ ਖੜਕੇ ਦੇਵਾਂ ਨੌਕਰੀ ਮੈਂ,
ਪੈਸਾ ਇਕ ਨਾ ਮੇਰੀ ਤਨਖਾਹ ਜੀਵੇਂ।
ਫਿਰ ਭੀ ਕਈ ਮੇਰੇ ਆ ਕੇ ਪਏ ਪਿਛੇ,
ਮੇਹਣੇ ਦੇਂਵਦੇ ਖਾਹ ਮਖਾਹ ਜੀਵੇਂ।
ਜਿਵੇਂ ਜੰਗਲੇ ਤੋੜੇ ਅਕਾਲੀਆਂ ਨੇ,
ਓਹਵੇਂ ਦਿਤਾ ਨੇ ਮੈਨੂੰ ਉਠਾ ਜੀਵੇਂ।

-੯੬-