ਪੰਨਾ:ਤਲਵਾਰ ਦੀ ਨੋਕ ਤੇ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਨੇ ਰਾਤ ਤੂੰ ਇਕ ਹੋ ਕਰੇਂ ਸੇਵਾ,
ਪਾਲਾ ਧੁਪ ਸਹਾਰਦੀ ਜਾਨ ਤੇਰੀ।
ਤੂੰ ਸਚਾ ਸਚਾਈ ਦਾ ਹੈਂ ਪੁਤਲਾ,
ਕਰੇ ਸਿਫ਼ਤ ਕੀ ਇਹ ਜ਼ਬਾਨ ਤੇਰੀ।
ਤੇਰੀ ਸੇਵਾ ਦਰਬਾਰ ਕਬੂਲ ਹੋਣੀ,
ਮਦਦ ਕਰੇਗਾ 'ਵੀਰ' ਭਗਵਾਨ ਤੇਰੀ।

--0--

ਤਲਵੰਡੀ ਦਾ ਚੰਨ

ਚੜ੍ਹਿਆ ਸੂਰਜ ਤਲਵੰਡੀਓਂ ਤੇਜ ਭਰਿਆ,
ਲਖਾਂ ਸੂਰਜਾਂ ਨੂੰ ਮਾਤ ਪਾਨ ਵਾਲਾ।
ਸੂਰਜ ਤਪਸ਼ ਦੀਆਂ ਕਿਰਨਾਂ ਸੁਟਦਾ ਏ,
ਐਪਰ ਇਹ ਸੋਮਾ ਅੰਮ੍ਰਿਤ ਧਾਰ ਵਾਲਾ।
ਦੁਖੀ ਭਾਰਤ ਦੀ ਕੂਕ ਪੁਕਾਰ ਸੁਣ ਕੇ,
ਰੁੜ੍ਹੀ ਜਾਂਦੀ ਨੂੰ ਧੀਰਜ ਬੰਨ੍ਹਾਨ ਵਾਲਾ।
ਮਾਤਾ ਤ੍ਰਿਪਤਾ ਦੀ ਗੋਦੀ ਚਿ ਖੇਡ ਕੇ ਤੇ,
ਤਪਦੀ ਦੁਨੀਆਂ ਚ ਠੰਢ ਵਰਤਾਨ ਵਾਲਾ।

ਜੈ ਜੈ ਕਾਰ ਨਨਕਾਣੇ ਦੇ ਵਿਚ ਹੋਈ,
ਮਿਹਰ ਕੀਤੀ ਤੇ ਦਰਸ ਦਿਖਾਇਆ ਨਾਨਕ।
ਛੂਤ ਛਾਤ ਦੇ ਭੂਤ ਨੂੰ ਕਢ ਕੇ ਤੇ,
ਊਚ ਨੀਚ ਦਾ ਭੇਦ ਮਿਟਾਇਆ ਨਾਨਕ।
ਤੇਰੀ ਮਹਿਮਾਂ ਨਿਆਰੀ ਨਹੀਂ ਲਿਖੀ ਜਾਂਦੀ,
ਜੇਕਰ ਲਾਈ ਸਮਾਧੀ ਤਾਂ ਵੱਖਰੀ ਹੀ।

-੯੯-