ਪੰਨਾ:ਤਲਵਾਰ ਦੀ ਨੋਕ ਤੇ.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਬਰ ਪਕੜ ਕੇ ਜੇਲ੍ਹ ਵਿਚ ਸੁਟ ਦਿਤਾ,
ਉਹਦੀ ਚੱਕੀ ਭੁਵਾਈ ਤਾਂ ਵੱਖਰੀ ਹੀ।
ਮਲਕ ਭਾਗੋ ਦੇ ਲੋੜ ਹੰਕਾਰ ਤਾਈਂ,
ਉਹਨੂੰ ਕਲਾ ਵਿਖਾਈ ਤਾਂ ਵੱਖਰੀ ਹੀ।
ਰੋਟੀ ਕੋਧਰੇ ਦੀ ਹਥ ਵਿਚ ਲੈ ਕੇ ਤੇ,
ਦੁਧ ਦੀ ਧਾਰ ਵਗਾਈ ਤਾਂ ਵੱਖਰੀ ਹੀ,

ਤੇਰੀ ਨਜ਼ਰ ਦੇ ਵਿਚ ਤਾਸੀਰ ਐਸੀ,
ਜਿਥੇ ਜਿਥੇ ਤੂੰ ਦਿਤੀ ਹੈ ਪਾ ਨਾਨਕ।
ਹੋਏ ਮੰਗਤਿਆਂ ਤੋਂ ਘੜੀ ਵਿਚ ਰਾਜੇ,
ਕੀਤਾ ਜਿਨ੍ਹਾਂ ਨੇ ਤੇਰਾ ਦੀਦਾਰ ਨਾਨਕ।

ਵਲੀ, ਪੀਰ, ਫਕੀਰ ਸਭ ਗਾਉਣ ਤੈਨੂੰ,
ਤੇਰੇ ਚਰਨਾਂ ਤੇ ਸੀਸ ਝੁਕੋਣ ਬਾਬਾ।
ਡਿਗੀ ਸਿਧਾਂ ਦੀ ਮੰਡਲੀ ਆਣ ਦਰ ਤੇ,
ਨੱਕ ਰਗੜਦੇ ਤੇ ਹਾੜੇ ਪਾਉਣ ਬਾਬਾ।
ਕੌੜੇ ਰੇਠੇ ਮਿਠਾਸ ਦੇ ਵਿਚ ਆਏ,
ਤੇਰੀ ਬਾਣੀ ਦੀ ਪਈ ਫੁਹਾਰ ਬਾਬਾ।
ਕੌਡੇ ਰਾਖਸ਼ ਤੇ ਸੱਜਣ ਠੱਗ ਤਾਈਂ,
ਤੁਸਾਂ ਕੀਤਾ ਚੁਰਾਸੀ ਤੋਂ ਪਾਰ ਬਾਬਾ।

ਕਟੇ ਰੋਗ ਬੀਮਾਰਾਂ ਦੇ ਨਜ਼ਰ ਕਰ ਕੇ,
ਤੇਰੇ ਚਰਨਾਂ ਤੇ ਡਿਗੇ ਨੇ ਆਨ ਨਾਨਕ।
ਵੀਰ ਕਵੀ ਇਹ ਮੰਗਣਾ ਮੰਗਦਾ ਏ,
ਦੇਵੀਂ ਵਿਦਿਆ ਦਾ ਮੈਨੂੰ ਦਾਨ ਨਾਨਕ

-੧੦੦-