ਪੰਨਾ:ਤਲਵਾਰ ਦੀ ਨੋਕ ਤੇ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋੜ ਤੋੜ

ਡਾਢਾ ਪ੍ਰੇਮ ਸੀ ਓਸ ਦੇ ਨਾਲ ਮੇਰਾ,
ਭਿੰਨ ਭੇਤ ਵੀ ਕੋਈ ਨਾ ਰਖਿਆ ਸੀ
ਮੇਰੇ ਵੱਸ ਵਿਚ ਓਹ ਓਹਦੇ, ਬਸ ਵਿਚ ਮੈਂ,
ਪ੍ਰੇਮ ਦੋਹਾਂ ਦੇ ਦਿਲਾਂ ਵਿਚ ਵਸਿਆ ਸੀ।
ਉਹਨੂੰ ਸੱਚ ਦਾ ਦੇਵਤਾ ਸਮਝਿਆ ਸੀ,
ਓਹਦੇ ਬਚਨਾਂ ਨੂੰ ਸਤਿ ਕਰ ਲਖਿਆ ਸੀ।
ਪੂਜਨੀਕ ਸੀ ਇਕੋ ਦੁਆਰ ਉਸ ਦਾ,
ਸੀਸ ਓਸ ਦੇ ਚਰਨਾਂ ਤੇ ਰਖਿਆ ਸੀ।

ਓਹਦੇ ਦੇਖਿਆਂ ਬਾਝ ਨਾ ਚੈਨ ਮੈਨੂੰ,
ਨਿਤ ਗੀਤ ਮੈਂ ਓਸਦੇ ਗਾਂਵਦਾ ਸੀ।
ਓਹ ਵੀ ਮੇਰੀ ਹੀ ਨਿਤ ਉਡੀਕ ਅੰਦਰ,
ਬੈਠਾ ਰਾਹ ਵਿਚ ਔਸੀਆਂ ਪਾਂਵਦਾ ਸੀ।

ਆਇਆ ਓਹ ਵੀ ਚੰਦਰਾ ਇਕ ਵੇਲਾ,
ਡਰ ਪ੍ਰੇਮ ਵਾਲੀ ਵਿਚੋਂ ਟੁਟਦੀ ਗਈ।
ਪੀਂਘ ਇਸ਼ਕ ਨਿਮਾਣੀ ਦੀ ਚਦਿਆਂ ਹੀ,
ਹਥੋਂ ਹੁਸਨ ਅਲਬੇਲੀ ਦਿਓ ਛੁਟਦੀ ਗਈ।
ਆ ਗਈ ਮੈਲ ਹੌਲੀ ਹੌਲੀ ਦਿਲਾਂ ਅੰਦਰ,
ਪ੍ਰੀਤ ਟੁਟਦੀ ਟੁਟਦੀ ਟੁਟਦੀ ਗਈ।
ਯਾ ਤਾਂ ਚੈਨ ਨਾ ਦੇਖਿਆ ਬਾਝ ਉਸ ਦੇ,
ਯਾ ਤਾਂ ਮਿਲਨ ਦੀ ਆਸ ਨਿਖੁਟਦੀ ਗਈ।

-੧੦੧-