ਪੰਨਾ:ਤਲਵਾਰ ਦੀ ਨੋਕ ਤੇ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਜ਼ਕ ਦਿਲ ਮੇਰਾ ਪੰਛੀ ਫਸਨ ਵਾਲਾ,
ਓਹਦੇ ਹੁਸਨ ਵਾਲਾ ਫਾਹੀ ਜਾਲ ਕਿਥੇ।
ਕੋਈ ਪ੍ਰੇਮ ਦੀ ਗਲ ਸੁਣਾ ਰਿਹਾ ਸੀ,
ਕਿਥੇ ਮੈਂ ਤੇ ਓਸ ਦਾ ਖਿਆਲ ਕਿਥੇ।

ਕਰਦਾ ਯਾਦ ਦਿਲ ਪਿਛਲੀਆਂ ਲਗੀਆਂ ਨੂੰ,
ਜਦੋਂ ਟੁਟੀਆਂ ਤਾਈਂ ਆ ਪੁਜਦਾ ਏ।
ਮਾਨੋਂ ਸਵਰਗ ਦੀ ਪੌੜੀ ਤੋਂ ਖਾ ਧੱਕਾ,
ਵਿਚ ਨਰਕ ਦੀ ਅੱਗ ਦੇ ਭੁੱਜਦਾ ਏ।
ਸੱਟ ਵੱਜਦੀ ਏ ਡਾਢੀ ਦਲ ਉਤੇ,
ਵਿਚ ਹਿਰਸ ਦੇ ਕੁਝ ਨਾ ਸੁਝਦਾ ਏ।
ਮੇਰੇ ਦਿਲ ਵਿਚ ਇਉਂ ਮਲੂਮ ਹੋਵੇ,
ਜਿਵੇਂ ਤੇਜ਼ ਨਸ਼ਤਰ ਕੋਈ ਚੁਭਦਾ ਏ।

ਭਾਂਬੜ ਬ੍ਰਿਹੋਂ ਦਾ ਮਚਕੇ ਬੁਝ ਗਿਆ,
ਹੁਣ ਤਾਂ ਪ੍ਰੇਮ ਵੀ ਨਹੀਂ ਉਸਦੇ ਨਾਲ ਮੇਰਾ।
ਮੈਨੂੰ ਚਾਹ ਕੀ ਜੋ ਦੇਖਾਂ ਰਾਹ ਉਸਦਾ,
ਓਹਨੂੰ ਲੋੜ ਕੀ ਜੋ ਪੁਛੇ ਹਾਲ ਮੇਰਾ।

ਕਾਫੀ ਮੁਦਤਾਂ ਹੋਈਆਂ ਨੇ ਟੁਟੀਆਂ ਨੂੰ,
ਆ ਕੇ ਫੇਰ ਵੀ ਜੇ ਕੋਈ ਦਸਦਾ ਏ।
ਓਹਦਾ ਚਿਤ ਨਹੀਂ ਤਕੜਾ ਬੀਮਾਰ ਏ ਕੁਝ,
ਸੁਣਕੇ ਤਾਰ ਆ ਸੀਨੇ ਤੇ ਵੱਜਦਾ ਏ।
ਭੁਲ ਜਾਂਦਾ ਹੈ ਦਿਲ ਇਹ ਝਗੜਿਆਂ ਨੂੰ,
ਮੇਰੀ ਅੱਖੀਆਂ ਥੀਂ ਨੀਰ ਵਗਦਾ ਏ।

-੧੦੨-