ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਯਾਦ ਓਹੀ ਮੁਹੱਬਤਾਂ ਔਂਦੀਆਂ ਨੇ,
ਜੀ ਕਿਤੇ ਵੀ ਲਾਇਆ ਨਾ ਲੱਗਦਾ ਏ।
ਦਿਲ ਦੇ ਵਿਚ ਸੋਚਾਂ ਭੇਸ ਬਦਲਕੇ ਮੈਂ,
ਵਾਂਗ ਓਪਰੇ ਓਸ ਦੇ ਕੋਲ ਜਾਵਾ।
ਖਬਰ ਲੈ ਆਵਾਂ ਜਾਕੇ ਇਕ ਵਾਰੀ,
ਘੁੰਡੀ ਆਪਣੇ ਦਿਲ ਦੀ ਖੋਲ੍ਹ ਆਵਾਂ।
--੦--
ਜ਼ਿੰਦਾ ਹਿੰਦੁਸਤਾਨ
ਹਿੰਦੁਸਤਾਨ ਦੇ ਵਾਸੀ ਹਾਂ ਅਸੀਂ ਹਿੰਦੀ,
ਤਾਹੀਓਂ ਹਿੰਦ ਲਈ ਜਿੰਦੜੀ ਲਾ ਦਿਆਂਗੇ।
ਜਿਹੜਾ ਹਿੰਦ ਵਲ ਤਕੇਗਾ ਅੱਖ ਕੈਰੀ,
ਅਸੀਂ ਲੂਣ ਉਹਦੀ ਅੱਖਾਂ ਪਾ ਦਿਆਂਗੇ।
ਅਸੀਂ ਆਪਣੇ ਦੇਸ਼ ਦੀ ਪੱਤ ਬਦਲ,
ਰੱਤ ਆਪਣੀ ਡੋਲ੍ਹ ਵਿਖਾ ਦਿਆਂਗੇ।
ਐਵੇਂ ਫੋਕੀਆਂ ਹੀ ਫੜਾਂ ਮਾਰਦੇ ਨਾ,
ਜੋ ਕੁਝ ਕਹਾਂਗੇ ਕਰ ਕੇ ਦਿਖਾ ਦਿਆਂਗੇ।
ਰੋਂਦਾ ਰਹੇਗਾ ਅੱਖੀਂ ਘਸੁੰਨ ਦੇ ਕੇ,
ਅਸੀਂ ਭੁਲੀਆਂ ਯਾਦ ਕਰਾ ਦਿਆਂਗੇ।
ਚੀਰ ਦਿਆਂਗੇ ਸੀਨਾ ਸਮੁੰਦਰਾਂ ਦਾ,
ਅੱਗ ਸੱਤਾਂ ਅਸਮਾਨਾਂ ਨੂੰ ਲਾ ਦਿਆਂਗੇ।
ਮੈਂ ਜਾਪਾਨੀਆਂ ਨੂੰ ਇਹ ਸੁਣਾਂਵਦਾ ਹਾਂ,
ਹਿੰਦੁਸਤਾਨ ਦੇ ਫੌਜੀ ਜਵਾਨ ਵਲੋਂ।
-੧੦੩-