ਪੰਨਾ:ਤਲਵਾਰ ਦੀ ਨੋਕ ਤੇ.pdf/108

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਿਵੇਂ ਲਿਸ਼ਕਦੀ ਬਿਜਲੀ ਅਸਮਾਨ ਵਿਚੋਂ, ਕਾਲੀ ਕਾਲੀ ਤੇ ਤ੍ਰਿਛੀ ਮਿਆਨ ਵਲੋਂ । ਰੋਂਦਾ ਜਾਏਂਗਾ ਹਿਟਲਰ ਦੇ ਵਾਂਗ ਤੂੰ ਭੀ, ਆਪ ਹੂਦਰਿਆ ਓਏ ਹਿੰਦੁਸਤਾਨ ਵਲੋਂ । ਵੇਖੀਂ ਠੰਡਿਆ ਜਾਵੇਗਾ ਦੁਸ਼ਮਨਾਂ ਤੂੰ, ਛੁਟਾ ਤੀਰ ਜਦ ਗਾਂਧੀ ਕਮਾਨ ਵਲੋਂ । ਅਸੀਂ ਆਪਣੀ ਆਈ ਤੇ ਜਦੋਂ ਆ ਗਏ, ਤੈਨੂੰ ਨਾਨਕੇ ਚੇਤੇ ਕਰਾ ਦਿਆਂਗੇ । ਚਾਲੀ ਕਰੋੜ ਅੰਗਿਆਰੇ ਹਾਂ ਅਸੀਂ ਡਟ ਕੇ, ਖਾ ਖਾ ਜਾਨੀ ਮੁਕਾ ਦਿਆਂਗੇ। · ਭਾਵੇਂ ਕਲ ਦੀ ਗਲ ਹੈ ਅਸੀਂ ਰਲ ਕੇ, ਦਿਤੇ ਕ੍ਰਿਪਸ ਅਸਾਂ ਜਵਾਬ ਜ਼ਿੰਦਾ । ਜੇ ਕਰ ਮਰਾਂਗੇ ਆਪਣੇ ਦੇਸ਼ ਬਦਲੇ, ਦੇਸ਼ ਭਗਤ ਹੋਣ ਬੇ ਹਿਸਾਬ ਜ਼ਿੰਦਾ । ਸੁਣ ਲੈ ਕੰਨ ਧਰ ਅਰਜ਼ ਨਿਮਾਣਿਆਂ ਦੀ, ਜੀਉਂਦਾ ਜਾਗਦਾ ਹਿੰਦੀ ਪੰਜਾਬ ਜ਼ਿੰਦਾ। ਉਦੋਂ ਤਕ ਸਾਰੇ ਹਿੰਦੁਸਤਾਨ ਅੰਦਰ, ਰਹਿਸੀ ਪੱਕ ਸਮਝੀ ਇਨਕਲਾਬ ਜ਼ਿੰਦਾ ਹੈ ਅਸੀਂ ਹਿੰਦ ਚ ਗੈਰ ਨਹੀਂ ਵੜਣ ਦੇਣਾ, ਏਸ ਹਿੰਦ ਲਈ ਖੂਨ ਰੁੜਾ ਦਿਆਂਗੇ । ਨਿਰੇ ਫੋਕੀਆਂ ਹੀ ਫੜਾਂ ਮਾਰਦੇ ਨਹੀਂ, ਅਸੀਂ ਇਕੋ ਹਾਂ’ ਬਣ ਕੇ ਦਿਖਾ ਦਿਆਂਗੇ । -੧੦੪ Digitized by Panjab Digital Library / www.panjabdigilib.org