ਪੰਨਾ:ਤਲਵਾਰ ਦੀ ਨੋਕ ਤੇ.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤੇਰੇ ਰੋਅਬ ਨੂੰ ਵੇਖਕੇ ਸ਼ੇਰ ਮਰਦਾ, ਈਨਾਂ ਮੰਨ ਗਏ ਨੇ ਆਕੜ ਖਾਨ ਤੇਰੀ । ਦੰਦੀ ਵਿਲਕਕੇ ਮੁੰਹ ਵਿਚ ਘਾਹ ਲੈਕੇ, ਉਪਮਾ ਆਖ ਗਏ ਕਈ ਸੁਲਤਾਨ ਤੇਰੀ । ਐਪਰ ਭੁਲ ਗਏ ਨੇ ਅਜ ਇਹ ਉਹ ਵੇਲੇ, ਤਾਕਤ ਇਸੇ ਲਈ ਲਗੇ ਅਜਮਾਨ ਤੇਰੀ ਏਹ ਕੋਈ ਰੱਟਾ ਨਹੀਂ ਪਾਕਿਸਤਾਨ ਵਾਲਾ, ਏਹ ਵੰਗਾਰਦੇ ਪੁੱਤ ਤੇ ਪਾਨ ਤੇਰੀ । ਪੁਤਲਾ ਬਣ ਕੁਰਬਾਨੀ ਦਾ ਦੇਸ਼ ਖਾਤਰ, ਖਿੜੇ ਮਥੇ ਈ ਸੀਸ ਕਟਾ ਦਏ ਤੂੰ। ਡੀਰ ਚਲਦੇ ਵੇਖਕੇ ਰਣਾਂ ਅੰਦਰ. ਛਾਤੀ ਢਾਲ ਵਾਂਗੂ ਅਗੇ ਡਾਹ ਦਏ ਤੂੰ । ਖਾਵੇਂ ਜੋਸ਼ ਜਦ, ਅਖੋਂ ਅੰਗਿਆਰ ਸੁਟੇ, ਅਗ ਚਾਰ ਚੁਫੇਰੇ ਈ ਲਾ ਦਏ ਤੂੰ । ਹਰੀ ਸਿੰਘ ਨਲੂਆ ਬਾਂਕਾ ਬੀਰ ਬਣਕੇ, ਛਕੇ ਬਰਾਂ ਵਾਲੇ ਛੁਡਾ ਦਏਂ ਤੂੰ। ਅਟਕ, ਅਟਕ ਜਾਏ ਤੇਰੇ ਇਸ਼ਾਰਿਆਂ ਤੇ, ਕੁਦਰਤ ਜ ਹੋਵੇ ਮੇਹਰਬਾਨ ਤੇਰੀ । ਸੂਤਾ ਵੇਖਕੇ ਵੀਰ ਅਜ ਖਾਲਸੇ ਨੂੰ ਲੋਕੀ ਪਏ ਵੰਗਾਰਦੇ ਆਨ ਤੇਰੀ ! -੧੦੭ Digitized by Panjab Digital Library / www.panjabdigilib.org