ਪੰਨਾ:ਤਲਵਾਰ ਦੀ ਨੋਕ ਤੇ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫ਼ੀਲਡ ਮਾਰਸ਼ਲ

ਸ੍ਰੀ ਸੁਭਾਸ਼ ਚੰਦਰ ਬੋਸ

ਜਦੋਂ ਆਨ ਕੇ ਦੁਖਾਂ ਦੇ ਚੜ੍ਹੇ ਬੱਦਲ,
ਖੂੰਨੀ ਝਖੜ ਦੇਸ਼ ਤੇ ਝਲ ਰਹੇ ਸਨ।
ਫੈਲ ਰਿਹਾ ਹਨੇਰ ਚਫੇਰ ਡਾਢਾ,
ਲੀਡਰ ਹਿੰਦੀਆਂ ਦੇ ਹੋ ਗੁੱਲ ਰਹੇ ਸਨ।
ਭਾਰਤ ਵਰਸ਼ ਤੇ ਲਾਲ ਜਵਾਹਰ ਬਾਂਕੇ,
ਭਾ ਕੌਡੀਆਂ ਦੇ ਜਦੋਂ ਤੁੱਲ ਰਹੇ ਸਨ।
ਹਿੰਦੀ ਖਾਕ ਹੋ ਕੇ ਖਾਕ ਰੁਲ ਰਹੇ ਸਨ,
ਗੋਰੇ ਦੇਸ਼ ਅੰਦਰ ਫੁੱਲ ਫੁਲ ਰਹੇ ਸਨ।
ਇਕ ਦੇਸ਼ ਦੀ ਆਨ ਬਚਾਨ ਖਾਤਰ,
ਬੋਸ ਗੀਤ ਅਜ਼ਾਦੀ ਦਾ ਗਾਣ ਵਾਲਾ।
ਜੜ੍ਹ ਜੁਲਮ ਦੀ ਖੋਖਲਾ ਕਰਨ ਦੇ ਲਈ,
ਅੱਗੇ ਵਧੋ ਦਾ ਨਾਹਰਾ ਲਗਾਣ ਵਾਲਾ।

ਕਾਂਗਰਸ ਵਿਚ ਕਾਂਗ ਦਾ ਜੋਰ ਚੜ੍ਹਿਆ,
ਕਿਵੇਂ ਬਚਾਂ ਇਹ ਸੋਚ ਦੁੜ੍ਹਾਈ ਡਾਢੀ।
ਫਾਰਵਡ ਬਲਾਕ ਨੂੰ ਕੈਮ ਕਰਕੇ,
ਜਾ ਬੰਗਾਲ ਸਮਾਧੀ ਲਗਾਈ ਡਾਢੀ।
ਸੁਣਿਆਂ ਧਾਰ ਕੇ ਭੇਸ ਬਹੁ ਰੁਪੀਆਂ ਦਾ,
ਪਹੁੰਚ *ਟੋਕੀਓ ਦਸੀ ਸਫਾਈ ਡਾਢੀ
ਫੌਜ ਹਿੰਦ ਅਜ਼ਾਦ ਦੇ ਅਫਸਰਾਂ ਨੂੰ,
ਜੈ ਹਿੰਦ ਦੀ ਪਟੀ ਪੜਾਈ ਡਾਢੀ।


  • ਜਾਪਾਨ ਦੀ ਰਾਜਧਾਨੀ।

-੧੦੮-