ਪੰਨਾ:ਤਲਵਾਰ ਦੀ ਨੋਕ ਤੇ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਹਾ ਹਿੰਦ ’ਚ ਗੈਰ ਨਹੀਂ ਵੜਨ ਦੇਣਾ,
ਇਹ ਸੂਰਿਓ ਵਡੀ ਦਾਨਾਈ ਡਾਢੀ।
ਮਾਰੋ ਜਾ ਕੇ ਦੇਸ਼ ਦੇ ਦੁਸ਼ਮਨਾਂ ਨੂੰ,
ਜ਼ਾਲਮ ਰਾਜ ਦੀ ਕਰੋ ਸਫ਼ਾਈ ਡਾਢੀ।

ਅਸਾਂ ਦੇਸ਼ ਆਜ਼ਾਦ ਕਰਾਣ ਖ਼ਾਤਰ,
ਹੱਸ ਤਲੀ ਤੇ ਜਾਨ ਟਿਕਾਈ ਹੋਈ ਏ।
ਗਾੜਾ ਮਾਸ ਤੇ ਖੁਨ ਦਾ ਪਾ ਪਾਣੀ,
ਰੋੜੀ ਹਡੀਆਂ ਦੀ ਕੁੱਟ ਕੁੱਟ ਪਾਈ ਹੋਈ ਏ।
ਸਾਡੀ ਹਿੰਦ ਹਮਾਲਾ ਦੇ ਪਰਬਤਾਂ ਤੇ,
ਉਤੇ ਰਿਸ਼ੀਆਂ ਨੇ ਚੌਕੜੀ ਲਾਈ ਹੋਈ ਏ।
ਸਾਡੇ ਖੂਨ ਵਾਲੇ ਸਾਗਰ ਉਛਲਦੇ ਨੇ,
ਅਸੀਂ ਸਿਰਾਂ ਦੀ ਭੇਟ ਚੜਾਈ ਹੋਈ ਏ।
ਤਾਰੂ ਸਿੰਘ ਵਾਂਗੂੰ ਚੜ੍ਹ ਚਰਖੜੀ ਤੇ,
ਤੂੰਬਾ ਤੂੰਬਾ ਕਰ ਜਿਸਮ ਉਵਾਇਆ ਹੋਇਐ।
ਸਾਡਾ ਸੀਸ ਲਥ ਜਾਏ ਤੇ ਧੜ ਲੜਦੇ,
ਅਖਾਂ ਸਾਹਮਣੇ ਅਸਾਂ ਅਜਮਾਇਆ ਹੋਇਐ।

ਤੈਨੂੰ ਦਸਾਂ ਫ਼ਰੰਗੀ ਦੇ ਕਾਰਨਾਮੇ,
ਕਈਆਂ ਹਿੰਦਆਂ ਨੂੰ ਫਾਂਸੀ ਚਾੜ੍ਹਿਆ ਸੂ।
ਲਛਮਨ ਸਿੰਘ ਨੂੰ ਬੰਨ੍ਹ ਕੇ ਜੰਡ ਦੇ ਨਾਲ,
ਜੀਊਂਦਾ ਭਠੀਆਂ ਦੇ ਵਿਚ ਸਾੜਿਆਂ ਸੂ।
ਹਠੀ, ਤਪੀ, ਸਤੀ, ਜਤੀ ਸਿਦਕਵਾਨ ਸੂਰੇ,
ਸਦੀ ਇੰਜਨਾਂ ਹੇਠ ਲਤਾੜਿਆ ਸੂ।

-੧੦੯-