ਪੰਨਾ:ਤਲਵਾਰ ਦੀ ਨੋਕ ਤੇ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜ਼ਾਦ ਹਿੰਦ ਨੂੰ ਕਰੋ ਤਸਲੀਮ ਪਹਿਲਾਂ,
ਭੋਈ ਗ਼ੈਰ ਨਾ ਹਿੰਦ ’ਚਿ ਆਓ ਸਾਡੇ।
ਅਸੀਂ ਲੜੀਏ ਆਪਣੇ ਹੱਕ ਪਿਛੇ,
ਸੁਲ੍ਹੇ ਨਾਮੇ ਦੇ ਪਟ ਲਿਖਾਓ ਸਾਡੇ।
ਬ੍ਰਹਮਾ, ਰੰਗੂਨ, ਸਿੰਗਾਪੁਰ ਦੀ ਰਾਜਧਾਨੀ,
ਵਾਲੀ ਕੁੰਜੀਆਂ ਹੱਥ ਫੜਾਓ ਸਾਡੇ।
ਸਭ ਹੁੰਦੀ ਜਵਾਨ ਜੋ ਟਾਪੂਆਂ 'ਚ,
ਹਿੰਦ ਵਿਚ ਆਣ ਦਾ ਹੁਕਮ ਅਲਾਓ ਛੇਤੀ।
ਤੋਪ ਫੜ ਕੇ ਸਚੇ ਇਨਸਾਫ ਵਾਲੀ,
ਦੁਖੀ ਹਿੰਦ ਦੇ ਤਾਈਂ ਬਚਾਓ ਛੇਤੀ।

ਆਤਮਾ ਦੀ ਪੁਕਾਰ

ਕਾਵਾਂ ਕਾਲਿਆ ਦੇਰ ਨਾ ਲਾ ਬਹੁਤੀ,
ਸ੍ਰੀ ਚੰਦ ਨੂੰ ਦੇਵੀਂ ਪੈਗਾਮ ਮੇਰਾ।
ਜੋ ਕੁਝ ਦੇਖਿਆ, ਉਹਨਾਂ ਨੂੰ ਹਾਲ ਦੱਸੀਂ,
ਹੱਥ ਜੋੜਕੇ ਕਰੀਂ ਪਰਨਾਮ ਮੇਰਾ।
ਤੇਰੇ ਬਾਝ ਸੁਆਮੀ ਹਿਰਦੇ ਪੈਣ ਚੀਸਾਂ,
ਵਾਲ ਵਾਲ ਰੋਵੇ ਬੇ ਅਰਾਮ ਮੇਰਾ।
ਪਾਵਾਂ ਔਸੀਆਂ ਲਿਲੀਆਂ ਲਵਾਂ ਹਰਦਮ,
ਏਹੋ ਕੰਮ ਬਨਿ ਸੁਬਾਹ ਸ਼ਾਮ ਤੇਰਾ।
ਵਾਟਾਂ ਵੇਖਦੀ ਦੇ ਪਥਰ ਹੋਏ ਡੇਲੇ,
ਵੇਦੀ ਕੁਲ ਦੇ ਚਾਨਣਾ ਆ ਜਾਵੀਂ।
ਬਾਹਰੋਂ ਬੰਦ ਅੱਖਾਂ ਹੋਈਆਂ ਰਹਿਣ ਦੇਵੀਂ,
ਅੰਦਰ ਪਰੇਮ ਦੀ ਜੋਤ ਜਗਾ ਜਾਵੀਂ।

-੧੧੧-