ਪੰਨਾ:ਤਲਵਾਰ ਦੀ ਨੋਕ ਤੇ.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਦ ਬੰਦ ਕਟ ਜਾਇ ਪੁਠੀ ਖਲ ਲਥ ਜਾਇ,
ਤਦ ਤੰਦ ਕੀਮਾ ਕੀ ਹੁੰਦਾ ਨਹੀਓ ਹਾਰਦਾ।
ਪਹੁੰਚ ਬੀਰ ਰਸ ਵਿਚ ਆਉਂਦਾ ਏ ਜਵਾਨ ਬਾਂਕਾ,
ਲੱਖਾਂ ਨੂੰ ਹੈ ਲੱਖ ਲੈਂਦਾ ਭੱਸ ਕਰ ਡਾਰਦਾ।
ਦੀਨਾਂ ਦਾ ਸਹਾਈ ਪਰ ਦੋਖੀਆਂ ਦਾ ਘਾਈ ਬਾਣ,
ਜ਼ਾਲਮਾਂ ਦੇ ਨਾਲ ਜੂਝੇ ਵੀਰ ਉਹ ਜੁਝਾਰਦਾ।
ਉਨ੍ਹਾਂ ਨੂੰ ਪਿਆਰ ਦਾ ਤੇ ਨੀਚਾਂ ਜਫੇ ਮਾਰਦਾ ਏ,
ਸਭ ਦਾ ਉਹ ਸਾਂਝਾ ਬਣੇ ਰੂਪ ਅਵਤਾਰ ਦਾ।
ਪੀ ਏ ਅੰਮ੍ਰਿਤ ਧਾਰ ਤੇ ਤੂੰ ਖੋਹਲ ਇਤਿਹਾਸ ਫਿਰ,
ਪੰਨਾ ਪੰਨਾ ਪਿਆ ਏਸ ਗਲ ਨੂੰ ਨਿਤਾਰਦਾ।
ਮਿਲੀ ਇਹ ਨਾ ਦਾਤ ਹੋਵੇ ਜਿਨੂੰ ਮੇਰੇ ਪਿਆਰੇ ਸੰਦੀ,
ਕਿਉਂ ਨਾ ਉਹ ਸਿਕੰਦਰ ਹੋਵੇ ਨਹੀਂ ਜੇ ਕਿਸੇ ਕਾਰ ਦਾ।
ਸਚ ਸਚ ਆਖਾਂ ਇਕੋ ਵਸਤ ਹੈ ਜੇ ਜਗੁ ਵਿਚ,
ਪਿਆਰੇ ਦਾ ਏਹ ਅੰਮ੍ਰਿਤ ਜੇ ਤਪਿਆਂ ਨੂੰ ਠਾਰਦਾਂ।

ਕੁਰਬਾਨ ਦੋ

ਲੱਗਾ ਗੁਰੂ ਦਰਬਾਰ ਖੜੇ ਹੋ ਕੇ ਵਿਚਕਾਰ,
ਕਰ ਮਾਣ ਸਤਿਕਾਰ ਬੋਲੇ ਤੋਤਲੀ ਜ਼ਬਾਨ ਦੋ।
ਦੁਖੀ ਰੋਣ ਜੀਵ ਜੰਤ ਨਹੀਂ ਜ਼ੁਲਮ ਦਾ ਅੰਤ,
ਕਾਰ ਦੇਖ ਕੇ ਬੇਅੰਤ ਹੋਏ ਹਾਂ ਪਰੇਸ਼ਾਨ ਹੋ।
ਮੇਰਾ ਨਾਮ ਹੈ ਅਜੀਤ ਕੋਈ ਸਕਦਾ ਨਾ ਜੀਤ,
ਭਲਾ ਗਿਆ ਹੈ ਜੇ ਮੈਂ ਜੀਤ ਜ਼ਿੰਦਾ ਰਹਾਂਗਾ ਜਹਾਨ ਦੋ।
ਮੇਰਾ ਨਾਮ ਹੈ ਜੁਝਾਰ ਜੂਝਾਂ ਜੰਗ ਬੇਸ਼ੁਮਾਰ,
ਲਾ ਕੇ ਪੜਛੇ ਹਜ਼ਾਰ ਤਿਆਗ ਦੇਵਾਂਗਾ ਪ੍ਰਾਣ ਦੋ।

-੧੧੪-