ਪੰਨਾ:ਤਲਵਾਰ ਦੀ ਨੋਕ ਤੇ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਬਰੇ ਅਜ ਕੀ ਹੋਰ ਖੁਦਾ ਹੋਇਆ,
ਤੁਸਾਂ ਆ ਨਵੇਦ ਸੁਣਾ ਦਿੱਤੀ।
ਪੀਆ ਆਂਵਦਾ ਏ ਪੀਆ ਆਂਵਦਾ ਏ,
ਐਵੇਂ ਝੂਠ ਹੀ ਕੌਡੀ ਪਟਵਾ ਦਿਤੀ।
ਕੀ ਏਹ ਕਾਂ ਕਾਸਦ ਪੀਆ ਭੇਜਿਆ ਏ,
ਜੀਹਨੇ ਆਣ ਕੇ ਖਬਰ ਪੁਚਾ ਦਿਤੀ।
ਇਹ ਤਾਂ ਭੁਖੋਂ ਸਤਾਇਆ ਕੁਰਲਾਏ ਭੈੜਾ,
ਬੰਨੇ ਬਹਿ ਕੇ ਕi ਕਾਂ ਲਾ ਦਿੱਤੀ।
ਹਾਂ ਜੇ ਆਏ ਪੀਆ ਵੰਡਾਂ ਖੰਡ ਸਹੀਓ,
ਚੁਰੀ ਘਿਓ ਦੀ ਕੁਟ ਖੁਵਾਵਸਾਂ ਮੈਂ।
ਜਿੰਦ ਤਸਾਂ ਤੋਂ ਘੋਲ ਘਮਾਵਸਾਂ ਮੈਂ,
ਨਾਲੇ ਕਾਂ ਤੋਂ ਬਲ ਬਲ ਜਾਵਸਾਂ ਮੈਂ।

--੦--

ਏਹ ਜੁਗ ਪਲਟਾ ਦੇ!

ਉਠ ਸਿੰਘ ਜਵਾਨਾ ਬੇਖੌਫ ਤੁਫਾਨਾ,
ਸਿਰ ਤਲ ਟਿਕਾ ਲੈ ਬਣ ਦੇਸ਼ ਦੀਵਾਨਾਂ।
ਕੁਝ ਕੰਨ ਧਰ ਸੁਣ ਲੈ ਕਰ ਯਾਦ ਉਹ ਸ਼ਾਨਾਂ,
ਕੁਝ ਹਿੰਮਤ ਕਰ ਲੈ ਕੁਝ ਕਰ ਕੇ ਦਿਖਾ ਦੇ,
ਏਹ ਜੁਗ ਪਲਟਾ ਦੇ ਕੋਈ ਨਵਾਂ ਲਿਆ ਦੇ।

ਸਭ ਤੇਰੀਆਂ ਕਾਰਾਂ ਉਹ ਕਰਨ ਬਹਾਰਾਂ,
ਤੇਰੇ ਦਿਲ ਦੀਆਂ ਤਾਰਾਂ ਅਜ ਖੜਕਨ ਪਈਆਂ।
ਤੇਰੇ ਸਿਰ ਤੇ ਧੁੱਪਾਂ ਅਜ ਕੜਕਨ ਪਈਆਂ,

-੧੧੮-