ਪੰਨਾ:ਤਲਵਾਰ ਦੀ ਨੋਕ ਤੇ.pdf/123

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਵਿਚ ਗੁਲਾਮੀ ਮਦਹੇਸ਼ ਸੁੱਤਾਏ'ਸੁਤਿਆਂ ਨੂੰ ਜਗਾਦੇ
ਏਹ ਜੁਗ ਪਲਟਾ ਦੇ,ਕੋਈ ਨਵਾਂ ਲਿਆਦੇ।

ਪਰਤਾਵੇ ਵੇਲੋਂ ਨਾ ਭਾਈ ਵਿਛੋੜੀ',
ਦਮ ਟੁੱਫਨ ਬੇਸ਼ਕ ਸੰਘਟਨ ਨਾਂ ਤੜੀ।
ਲਕ ਬੈਨ ਕੇ ਨਿਕਲੀ' ਮੈਦਾਨ ਦੇ ਐਦਰ,
ਇਸ ਚਾਲ ਫਰੰਗੀ” ਦੀ ਫੜ ਧੌਣ ਮਰੋੜੀ' ।
ਤੂੰ ਮਿਟ ਜਾਂ ਪੰਥਾਂ ! ਜਾਂ ਜ਼ੁਲਮ ਮਿਟਾ ਦੇ,
ਏਹ ਜੁਗ ਪਲਟਾ ਦੇ ਕੋਈ ਨਵਾਂ ਲਿਆ ਦੇ। -

ਅੰਗ੍ਰੇਜ਼ ਨੇ ਤੋੜੇ ਤੇਰੀ ਆਸ ਦੇ _ਫੰਦਰ,
ਤੇਰੇ ਮੁਨਸਫ਼ ਬਣ ਗਏ ਇੰਗਲੈ'ਡ ਦੇ ਬੋਦਰ ।
ਕੁਬ ਦਸ ਖਾਂ ਸਿੰਘਾ ਕਿਥੇ ਜਾਂ ਸਕਦੈ,
ਮੁਕਤੀ ਦਾ ਦਾਤਾ ਤੇਰਾ ਹਰੀ ਮੰਦਰ ।
ਏਹਦੀ ਸ਼ਾਨ ਦੇ ਉਤੋਂ ਤੂੰ ਆਨ ਮਿਟਾ ਦੇ,
ਤੁਫਾਨ ਲਿਆ ਦੇ ਅੰਧੇਰ ਮਚਾ ਦੇ।
ਏਹ ਜੁਗ ਪਲਣਾ ਦੇ ਕੋਈ ਨਵਾਂ ਲਿਆ ਦੇ।.

ਤੂੰ ਨਾਲ ਜਿਨ੍ਹਾਂ ਦੇ ਮਿਤਰਾਨੇ ਪਾਏ,
ਉਹ ਠੱਗ ਨੇ ਗਬੇ ਪਰਦੇਸੋ' ਆਏ ।
ਤੇਰੀ ਖੋਹ ਕੇ ਰੋਟੀ ਅਜ ਐਸ਼ ਉਤਾਵਨ,
ਤੇ ਜਾਪਨ ਐਊ' ਜਿਉ' ਮੇਲੇ ਆਏ।
ਉਠ ਭੜਯੂ ਪਾ ਦੇ ਡਬਰੂ ਖੜਕਾ ਦੇ,
ਦੇਹ ਜੁਗ ਪਲਟਾ ਦੇ ਕੋਈ ਨਵਾਂ ਲਿਆ ਦੇ।

-੧੧੯-