ਪੰਨਾ:ਤਲਵਾਰ ਦੀ ਨੋਕ ਤੇ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਹ ਦੇਸ ਲੁਟੇਰੇ ਹੋਇ ਗਿਰਦੇ ਤੇਰੇ,
ਗੋਰਖ ਧੰਦੇ ਹੁਣ ਬਣ ਦੁਫੇਰੇ ।
ਏ. ਬੀ. ਸੀ ਕਰਕੇ ਭਾਰਤ ਨੂੰ ਵੰਡਣ,
ਪਏ ਖੁੰਨੀ ਡੌਲੇ ਅਜ਼ਮਾਉਂ'ਦੇ ਤੇਹੇ।
ਅਣਬੀਲੇ ਸ਼ੇਰਾ ਪੰਜਾਬ ਦੇ ਸਿੰਘਾ,
ਮੁੜ ਸ਼ੇਰ ਅਟਾਰੀ ਦੀ ਗਰਜ ਅਲਾਦੇ,
ਏਹ ਜੁਗ ਪਲਟਾ ਦੇ ਕੋਈ ਨਵਾਂ ਲਿਆ ਦ।

ਕਿਤੇ ਰੀਤੋ' ਉਲਟਾ ਦਸਤੂਰ ਨਾ ਕਰ ਲਈ",
ਅਜ਼ਾਦ ਰਿਦੇ ਨੂੰ ਮਜਬੂਰ ਨਾ ਕਰ ਲਈ"।
ਗੈਰਤ ਵਿਚ ਮਰ ਜਾਈ' ਇਜ਼ਤ ਵਿਚ ਮਰ ਜਾਈ',
ਪ੍ਰ ਛੱਫ ਗ਼ੁਲਾਮੀ । ਮਨਜੂਰ ਨ ਕਰ ਲਈ'।
ਮੂੰਹ ਉੱਤੇ ਖੜ੍ਹ ਕੇ ਤੂੰ ਖਰੀ ਸੁਨਾ ਦੇ,
ਏਹ ਜੁਗ ਪਲਟਾ ਦੇ ਕੋਈ ਨਵਾਂ ਲਿਆ ਦੇ।

ਅੰਹ ਵੇਖ ਤੂੰ ਦੁਨੀਆ ਪਈ ਵਧਦੀ ਜਾਵੇ,
ਕੀ ਰੰਗ ਵਿਖਾਵੇ ਕੀ ਸ਼ਾਨ ਵਿਖਾਵੇ ।
ਦਸਮੇਸ਼ ਦੇ ਸਿੰਘਾ ਕਰ ਹੀਲਾ ਕੋਈ,
ਤੇਰੇ ਸਿਰ ਤੇ ਦੁਸ਼ਮਨ ਅਜ ਚੜ੍ਹਦਾ ਆਵੇ ।
ਧੂ ਤੇਗ ਮਿਆਨੋ' ਤੂ ਤੂੰ ਫ਼ਤਿਹ ਗਜਾ ਦੇ, `
ਏਹ ਜੁਗ ਪਲਣਾ ਦੇ ਕੋਈ ਨਵਾਂ ਲਿਆ ਦੇ।

-੧੨੦-