ਪੰਨਾ:ਤਲਵਾਰ ਦੀ ਨੋਕ ਤੇ.pdf/128

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੁਲ ਤੋੜਨ ਵਾਲੇ ਨੂੰ

ਓਇ ਰਾਹੀਆ ਫੁਲ : ਤੋੜਨ ਵਾਲੇ . ਸੋਚ ਕੇ ਹੱਥ ਲਗਾਈ' !
ਹਾੜੇ ਘੱਤ ਕਰਾਂ ਮੈ' ਅਰਜ਼ਾਂ ਸਾਰੀਆਂ ਸੁਣ ਕੇ ਜਾਈ !
ਤੇਰਾ ਕੀ ਵਿਗੜਿਆ_ ਬੀਬਾ ਤੇਰਾ ਕੀਹ ਚੁਰਾਇਆ $
ਕਿਸ ਅਪਰਾਧ ਦੇ ਬਦਲੇ ਮੈਨੂੰ ਤੂੰ ਹੈ' ਤੋੜਨ ਆਇਆ
ਬੰਦਸ਼ ਗੈਚੇ ਵਾਲੀ ਵਿਚੋਂ _ਕਲ ਅਜੇ ਮੈਂ ਖੁੱਲਾ !
ਨਾਲ ਖੁਸ਼ੀ ਦੇ ਸੰਸੇ ਖਾਹਸ਼ਾਂ ਰਖ ਦਿਲੇ ਵਿਚ ਫੁੱਲਾ !
ਲਈ ਹਵਾ ਨਾਂ ਦੁਨੀਆਂ ਦੀ ਮੈਂ ਨਾਲ ਖੁਸ਼ੀ ਦੇ ਸਾਰੀ !
ਲੈ ਕੇ ਸੌਤ ਮੇਰੀ ਤੂੰ ਆਇਓ' ਕੀਤੀ ਐਡ ਤਿਆਰੀ !
ਜੇਕਰ ਮੈਨੂੰ ਤੋੜ ਗੁਆਵੇ' ਕੀ ਤੇਰੇ ਹੱਥ ਆਵੇ ?
ਅੱਗੇ ਸ਼ਾਨ ਤੇਰੀ ਕੀ ਘਟੀਆ ਫੇਰ ਜਿਹੜੀ ਵਧ ਜਾਵੇ ?
ਦੋ ਇਕ ਘੜੀਆਂ ਸੁੰਘ ਕੇ ਮੈਨੂੰ ਜਿਲਦ - ਮੇਰੀ ਤੂੰ ਪੁੱਟੇ' !
ਹੋ ਕੈ ਕਹਿਰੀ ਜਾਨ ਮੇਰੀ ਤੇ ਮਾਰ ਭੋਏ' ਤੈ ਸੁੱਟੇ !
ਜੇਕਰ ਤਰਸ ਭਲਾ ਕੁਛ ਖਾਏ ਘਰ ਨੂੰ ਹੀ ਲੈ ਜਾਏ"।
ਬੇਦਰਈ _ ਮਸ਼ੂਕਾਂ ਅਗੇ _ ਮੈਨੂੰ ਭੇਟ ਚੜ੍ਹਾਏ! !
ਚਾਈਂ ਚਾਈ' ਲੈ ਕੇ ਉਹ ਭੀ ਵਿੱਚ ਸਿਰਾਂ ਦੇ ਟੰਗਣ !
ਜ਼ੁਲਫਾਂ ਦੇ ਕਰਕੇ ਕੈਦੀ ਕਿਸੇ ਗਲੋ' ਨਾ ਸੌਗਣ !
ਜਦ ਮੈਂ' ਕੈਦਖਾਨੇ ਵਿਚ ਰਹਿ ਕੇ ਬਿਲਕੁਲ ਹੀ ਕੁਮਲਾਵਾਂ !
ਨਾਲ ਬੇਟਰਦੀ ਸਿਰ ਦੈ ਵਿਚੋਂ ਭੋਂ ਤੇ ਸੁਟਿਆ_ ਜਾਵੀ !
ਏਸ ਗੱਲ ਏਹ ਚੰਗਾ ਮੈਨੂੰ ਰਹਿਣ ਦਏ' ਜੇ ਏਥੇ !
ਦ੍ਖ ਤਸੀਹੇ ਐਂਡੇ ਭੈੜੇ ਸਹੇ ਨਾ ਜਾਵਨ _ਮੈਬੇ!
ਤੇਥੋਂ ਚੰਗੀ ਬੁਲਬੁਲ ਮੈਨੂੰ ਜਾਨ ਸੇਰੇ ਤੋਂ ਵਾਰੇ !
ਮੇਰੇ ਬਦਲੇ ਦੁਖ ਉਠਾਵੇ ਪਰ ਨਾਂ ਫਿਰ ਭੀ ਹਾਰੇ !

-੧੨੪-