ਪੰਨਾ:ਤਲਵਾਰ ਦੀ ਨੋਕ ਤੇ.pdf/129

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹਿਣੇ ਦੇ ਓਸੇ ਦੀ ਖਾਤਰ ਦਵਾਂ ਦੁਆਵਾਂ ਤੈਨੂੰ!
ਜਦ ਭੀ ਗੁਲਸ਼ਨ ਦੇ ਵਿਚ ਆਕੇ ਦੇਖੇਗੀ ਉਹ ਤੈਨੂੰ!
ਮੈਨੂੰ ਗੁਲਸ਼ਨ ਸੋਹਣਾ ਲੱਗੇ ਵਾਸ, ਮੇਰਾ ਗੁਲਜ਼ਾਰੀ!
ਜਾਨ ਮੇਰੀ ਹੁਣ ਤੇਰੇ ਹੱਥੀਂ ਦੇਖੀ ਤੋੜ ਨਾ ਮਾਰੀਂ!
ਇਕ ਗਲ ਦੱਸਾਂ ਹੋਰ ਭੀ ਤੈਨੂੰ ਜੇਕਰ ਤੋੜ ਗਵਾਵੇਂ!
ਇਕ ਘੜੀ ਤੂੰ ਸੁੰਘ' ਦੇਖੇ ਫ਼ੈਜ਼ ਇਕੱਲਾ ਪਾਵੇ!
ਜੇਕਰ ਏਥੇ ਰਹਿਣ ਦਏਂ ਤੇ ਨਾਲ ਟਹਿਣੀ ਦੇ ਫੱਬਾਂ!
ਜਿਹੜਾ ਗੁਲਸ਼ਨ ਦੇ ਵਿਚ ਆਵੇ ਉਸ ਨੂੰ ਸੋਹਣਾ ਲੱਗੀ!
ਤੋੜਨ ਵਾਲੇ ਨੂੰ ਇਹ ਸੁਣ ਕੇ ਰਹਿਮ ਦਿਲੇ ਵਿਚ ਆਯਾ!
ਕਵੀਆ ਓਹ ਦਿਨ ਜਾਵੇ ਮੁੜ ਕੇ ਫੁਲ ਨਾ ਤੋੜਨ ਆਯਾ!

--੦--

ਝੜੀਆਂ

ਨੈਣਾਂ ਬੱਦਲ ਵੇਖ ਕੇ ਤੇ ਲਾਈਆਂ ਝੜੀਆਂ,
ਹੌਕੇ ਲਵਾਂ ਨਵੇਕਲੀ ਕਈ ਮਾਨਣ ਝੜੀਆਂ।
ਕਰੋ ਤਰਸ ਮੈਂ ਤਰਸਦੀ ਪਈ ਕਲਪਾਂ ਕਲੀਂ,
ਬੀਤਨ ਵੈਰੀ ਨਾਲ ਜਿਉਂ ਤੁਧ ਬਿਨ ਏਹ ਝੜੀਆਂ।
ਸਈਆਂ ਚੋਲੇ ਗਾ ਕੇ ਅਜ ਕੰਤ ਰਿਝਾਵਨ,
ਮੈਂ ਤਤੀ ਦੀਆਂ ਰੋਂਦੀਆਂ ਕਈ ਲੰਆਂ ਝੜੀਆਂ।
ਬਿਟਰ ਬਟਰ ਮੈਂ ਕਦੀ ਪਈ ਰਾਹ ਹਾਂ ਤੇਰਾ,
ਦੀਦ ਨਾ ਹੋਵੇ ਸੱਜਣਾਂ ਕਈ ਲਗਣ ਝੜੀਆਂ।
ਸਈਆਂ ਰੰਗ ਰੰਗੀਲੜੇ ਪਾ ਕਪੜੇ ਖੇਡਣ,
ਮੇਰੇ ਲਈ ਤਾਂ ਚੰਨ ਵੇ ਸਭ ਵਿੱਕੀਆਂ ਝੜੀਆਂ।

-੧੨੫-