ਪੰਨਾ:ਤਲਵਾਰ ਦੀ ਨੋਕ ਤੇ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੂਕਾਂ ਪਈ ਅਕੇਲੜੀ ਕੋਈ ਵਾਤ ਨਾ ਪੁਛੇ,
ਕਈ ਆਈਆਂ ਤੇ ਬੀਤੀਆਂ ਨੇ ਤੁਧ ਬਿਨ ਝੜੀਆਂ।
ਝੜੀ ਮਨਾਵਾਂ ਫੇਰ ਮੈਂ 'ਜਗਦੀਸ਼' ਜੇ ਬਹੁੜੇਂ,
ਮੇਰੇ ਲਈ ਤਾਂ ਚੰਨ ਵੇ ਸਭ ਸੁਵੀਆਂ ਝੜੀਆਂ।

--੦--

ਫੈਸ਼ਣਦਾਰ ਵਹੁਟੀ

ਮੈਥੋਂ ਵਲ ਸਿਖਨ ਲੋਕੀ ਫੈਸ਼ਨਾਂ ਦਾ,
ਹਰ ਇਕ ਥਾਂ ਮੈਂ ਸਰਦਾਰ ਹੋਵਾਂ।
ਪਿੰਨ ਰੇਸ਼ਮੀ ਸਾਹੜੀ ਦੇ ਨਾਲ ਲਾਵਾਂ,
ਕਈਆਂ ਦਿਲਾਂ ਦੀ ਮੈਂ ਗਮਖ਼ਾਰ ਹੋਵਾਂ।
ਤਕਣ ਵੱਲ ਮੇਰੀ ਖਾਕੇ ਵਲ ਡਿਗਣ,
ਸੋਹਣੀ ਵਾਂਗ ਮੈਂ ਸੋਹਣੇ ਦੀ ਨਾਰ ਹੋਵੇ।
ਕਾਲਾ ਕਜਲ ਪਾਵ ਵਿਚ ਅਖੀਆਂ ਦੇ,
ਵੇ ਮੈਂ ਜਦੋਂ ਸਿਨੇਮਾ ਤਿਆਰ ਹੋਵਾਂ।

ਜਾਵਾਂ ਘਰ ਤਾਂ ਆਖਦੀ ਬਾਉ ਜੀਓ,
ਡਾਢੇ ਕਰਨ ਮੈਨੂੰ ਸ਼ਰਮ ਮਾਰ ਕਪੜੇ।
ਸ਼ਾਲਾ ਜਦੋਂ ਬਜਾਰ ਚੋਂ ਲੰਘਦੀ ਹਾਂ,
ਡਾਢੇ ਕਰਨ ਮੈਨੂੰ ਅਵਾਜ਼ਾਰ ਕਪੜੇ।

ਵੇ ਮੈਂ ਜਦੋਂ ਕਵਾਰੀ ਸਾਂ ਸਚ ਦੱਸਾਂ,
ਘਰ ਪੇਕਿਆਂ ਸੀ ਮੇਰਾ ਮਾਨ ਚੰਨਾਂ।
ਕਰਕੇ ਜਦ ਮੈਂ ਜਾਂਦੀ ਸਾਂ ਰੋਜ਼ ਮੱਡੂਏ,
ਮੇਰੀ ਏਡੀਆਂ ਤੋਂ ਵਧ ਸੀ ਸ਼ਾਨ ਚੰਨਾਂ।

-੧੨੬-