ਪੰਨਾ:ਤਲਵਾਰ ਦੀ ਨੋਕ ਤੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ਼ ਦੇ ਟੁਕੜੇ


ਮੈਨੂੰ ਖੋਹਲ ਕੇ ਦਸ ਜਿਨਾਹ ਮੀਆਂ,

ਕਿਉਂ ਤੂੰ ਕੂਕਨਾਂ ਏਂ ਬਾਰ ਬਾਰ ਟੁਕੜੇ ?

ਜਿਸ ਦੇਸ਼ ਵਿਚ ਜੰਮਿਆ ਬਾਪ ਤੇਰਾ,

ਉਸ ਦੇਸ਼ ਦੇ ਕਰੇ ਕਿਉਂ ਯਾਰ ਟੁਕੜੇ ?

ਪਾਕਿਸਤਾਨ ਸ਼ੈਤਾਨ ਦੀ ਓਟ ਲੈ ਕੇ,

ਹੁਣ ਤੂੰ ਸੋਚਨੈ ਕਰਾਂ ਸੰਸਾਰ ਟੁਕੜੇ ।

ਨਹੀਂ ਤੂੰ ਸਿੱਖ ਹਿੰਦੂ ਮੁਸਲਮ ਮਿਲਣ ਦੇਂਦਾ,

ਭਾਈ ਭਾਈ ਦਾ ਕਰਨਾ ਪਿਆਰ ਟੁਕੜੇ ।


ਫਿਰਕੇ ਪ੍ਰਸਤੀ ਦਾ ਝੰਡਾ ਝੁਲਾਏਂ ਜਿਥੇ,

ਸ਼ਾਲਾ ਹੋਵੇ ਉਹ ਤੇਰੀ ਤਲਵਾਰ ਟੁਕੜੇ ।

ਅਸੀਂ ਦੇਸ਼ ਦੇ ਟੁਕੜੇ ਨਹੀਂ ਹੋਣ ਦਾਂਗੇ,

ਭਾਵੇਂ ਜਿਸਮ ਦੇ ਹੋਣ ਹਜ਼ਾਰ ਟੁਕੜੇ ।


ਆ ਹੋਸ਼ ਕਰ ਖੋਲ੍ਹ ਲੈ ਅੱਖੀਆਂ ਤੂੰ,

ਖੂਨ ਫਰਕਦਾ ਅਜ ਹਿੰਦਵਾਨੀਆਂ ਦਾ ।

ਆਏ ਕਈ ਚੜ੍ਹ ਕੇ ਏਸ ਹਿੰਦ ਉਤੇ,

ਮਾਨ ਤੋੜਿਆ ਅਸਾਂ ਅਭਿਮਾਨੀਆਂ ਦਾ

ਬੁਰਕਾ ਲੀਗ ਦਾ ਪਾ ਕੇ ਸੋਚ ਸੋਚੇਂ,

ਫੁਟੇਂ ਆਪ ਤੇ ਨਾਮ ਬਰਤਾਨੀਆਂ ਦਾ

ਜੇਕਰ ਕਵੀ ਦੇ ਕਹੇ ਇਤਫਾਕ ਕਰ ਲੈਂ,

ਅਜੋ ਉਡ ਜਾਏ ਡਰ ਜਾਪਾਨੀਆਂ ਦਾ ।


-੧੭-