ਪੰਨਾ:ਤਲਵਾਰ ਦੀ ਨੋਕ ਤੇ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੀ ਡਿਪਲੋਮੇਸੀ ਦੀ ਚਾਲ ਵਾਲੀ,

ਦੇਖੀਂ ਆਖਰ ਹੋ ਜਾਊ ਤਲਵਾਰ ਟੁਕੜੇ।

ਅਸੀਂ ਦੇਸ਼ ਦੇ ਟੁਕੜੇ ਨਹੀਂ ਹੋਣ ਦਾਂਗੇ,

ਭਾਵੇਂ ਜਿਸਮ ਦੇ ਹੋਣ ਹਜ਼ਾਰ ਟੁਕੜੇ ।


ਸਾਡੇ ਦੇਸ਼ ਪੰਜਾਬ ਨੂੰ ਹਿੰਦ ਨਾਲੋਂ,

ਕੌਣ ਜੰਮਿਆਂ ਵੱਖ ਕਰਾਣ ਵਾਲਾ ।

ਤੈਨੂੰ ਆਪਣੇ ਬਲ ਤੇ ਮਾਨ ਭਾਰੀ,

ਏਧਰ ਖਾਲਸਾ ਭੀ ਆਨ ਸ਼ਾਨ ਵਾਲਾ !

ਬੜੇ ਮਾਨ ਵਾਲਾ ਕੌਮੀ ਤਾਨ ਵਾਲਾ,

ਜਗਤ ਵਿਚ ਰੌਸ਼ਨ ਜੀਊਂਦੀ ਜਾਨ ਵਾਲਾ।

ਆਵੇ ਅਸਾਂ ਦੇ ਸਾਹਮਣੇ ਕਰੇਂ ਗੱਲਾਂ,

ਜਿਹੜਾ ਜੰਮਿਆ ਪਾਕਿਸਤਾਨ ਵਾਲਾ।


ਅਸੀਂ ਓਸ ਦੇ ਟੋਟੇ ਬਣਾ ਦਿਆਂਗੇ,

ਕੀਤੀ ਜੀਹਨੇ ਸਲੂਕ ਦੀ ਤਾਰ ਟੁਕੜੇ ।

ਟੁਕੜੇ ਦੇਸ ਦੇ ਕਦੀ ਨਾ ਹੋਣ ਦਾਂਗੇ,

ਭਾਵੇਂ ਜਿਸਮ ਦੇ ਹੋਣ ਹਜ਼ਾਰ ਟੁਕੜੇ ।


ਏਸ ਹਿੰਦ ਦੀਆਂ ਵੰਡੀਆਂ ਪਾਏ ਜਿਹੜਾ,

ਨਾਨੀ ਓਸ ਨੂੰ ਚੇਤੇ ਕਰਾਂ ਦਿਆਂਗੇ ।

ਮੂੂੰਹ ਤੋੜਾਂਗੇ ਓਹਦੀ ਸਕੀਮ ਵਾਲਾ,

ਦਿਨੇ ਓਸ ਨੂੰ ਤਾਰੇ ਦਿਖਾ ਦਿਆਂਗੇ ।


-੧੮-