ਪੰਨਾ:ਤਲਵਾਰ ਦੀ ਨੋਕ ਤੇ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੀ ਕੌਮ ਦਾ ਚਕਰ ਭੁਆਏ ਜਿਹੜਾ,

ਉਹਨੂੰ ਚੱਕਰਾਂ ਦੇ ਵਿਚ ਪਾ ਦਿਆਂਗੇ।

ਜੇ ਕਰ ਜ਼ੋਰ ਜਤਾਏਂਗਾ ਆਪਣਾ ਤੂੰ,

ਅਸੀਂ ਖੂਨ ਦੀ ਨਦੀ ਵਗਾ ਦਿਆਂਗੇ।


ਸਾਡੇ ਸਿਰਾਂ ਤੇ ਜੰਗ ਦੇ ਚੜ੍ਹੇ ਬੱਦਲ,

ਹੁੰਦਾ ਜਗਤ ਦਾ ਪਿਆ ਪ੍ਰਵਾਰ ਟੁਕੜੇ ।

ਅਸੀਂ ਦੇਸ਼ ਦੇ ਟੁਕੜੇ ਨਹੀਂ ਹੋਣ ਦਾਂਗੇ,

ਭਾਵੇਂ 'ਵੀਰ’ ਦੇ ਹੋਣ ਹਜ਼ਾਰ ਟੁਕੜੇ ।


ਦਰੋਪਤੀ ਦੀ ਪੁਕਾਰ


ਓਹ ਦਰੋਪਤੀ ਪੰਜਾਂ ਦੀ ਜਾਨ ਪਿਆਰੀ,

ਕਾਬੂ ਹੋਣੀ ਦੇ ਪੰਜੇ ਵਿਚ ਆਈ ।

ਕੇਸ ਖਿਲਰੇ ਕਾਲੀਆਂ ਘਟਾਂ ਵਾਂਗੂੰ,

ਝੜੀ ਨਰਗਸੀ ਨੈਣਾਂ ਨੇ ਲਾਈ ਹੋਈ ।

ਝੋਕੀ ਜਾ ਰਹੀ ਜ਼ੁਲਮ ਦੇ ਭਠ ਅੰਦਰ,

ਉਹ ਮਾਸੂਮ ਦੀ ਜਿੰਦ ਸਤਾਈ ਹੋਈ ।

ਜ਼ਿਮੀ ਪਏ ਖਰੋਚਦੇ ਬੀਰ ਦਿਸ਼ਨ,

ਆਸਮਾਨ ਦਿਸੇ ਨੀਵੀਂ ਪਾਈ ਹੋਈ ।

ਭਰਿਆ ਕਿਸੇ ਨੇ ਦਰਦ ਦਾ ਦਮ ਨਾਹੀਂ,

ਸਭਾ ਵਿਚ ਅਬਲਾ ਨੰਗੀ ਹੋਣ ਲਗੀ ।


-੧੯-