ਪੰਨਾ:ਤਲਵਾਰ ਦੀ ਨੋਕ ਤੇ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸੇ ਨੂੰ ਪੀ ਕੇ ਸਿੰਘਾਂ ਨੇ,
ਵੈਰੀ ਦੇ ਪੈਰ ਹਿਲਾ ਦਿਤੇ ।
ਏਸੇ ਦੇ ਸਦਕੇ ਫੂਲਾ ਸਿੰਘ,
ਅਕਾਲੀ ਯੋਧਾ ਬਣਿਆ ਹੈ ।
ਏਸੇ ਅੰਮ੍ਰਿਤ ਦੀ ਤਾਕਤ ਨੇ,
ਪ੍ਰਿਥੀਪਾਲ ਸਿੰਘ ਜਣਿਆਂ ਹੈ।*
ਏਸੇ ਦੇ ਅਰਸ਼ੀ ਛਟੇ ਨੇ,
ਲੈਣਾਂ ਤੇ ਸੀ ਚਿਥੜਾ ਦਿਤਾ ।
ਏਸੇ ਨੇ ਸੂਰੇ ਪਰਖਣ ਲਈ,
ਨਨਕਾਣੇ ਭੱਠ ਭਖਾ ਦਿਤਾ !
ਏਸੇ ਦੀ ਸ਼ਕਤ ਨਿਰਾਲ ਨੇ,
ਜੈਤੋ ਨੂੰ ਜਥੇ ਭੇਜੇ ਸਨ।
ਏਸੇ ਨੂਰਾਨੀ ਝਲਕੇ ਨੇ,
ਗੁਰੂ ਬਾਗ ਚਬਾਏ ਨੇਜੇ ਸਨ।
ਆਹ ਤਰਨ ਤਾਰਨ ਦੇ ਸਾਕੇ ਨੇ,
ਅਦਭੁਤ ਹੀ ਸ਼ਾਨ ਵਿਖਾ ਦਿਤੀ ।
ਪੰਚਮ ਗੁਰੂ ਦੇ ਗੁਰਦਵਾਰੇ ਵਿਚ,
ਅੰਮ੍ਰਿਤ ਦੀ ਰੂਹ ਫੁੰਕਾ ਦਿਤੀ ।
ਏਸੇ ਨੇ ਖੁੰਢਾ ਕੀਤਾ ਸੀ,
ਮੁਗਲਾਂ ਦੀਆਂ ਤਲਵਾਰਾਂ ਨੂੰ।
ਸ਼ਕਤੀ ਅੰਮ੍ਰਿਤ ਦੀ ਪੁਛ ਲਵੋ,
ਮਹਾਰਾਜੇ ਬਾਈਆਂ ਧਾਰਾਂ ਨੂੰ।

---

  • ਪ੍ਰਿਥੀਪਾਲ ਸਿੰਘ ਉਹ ਜਵਾਨ ਹੈ ਜਿਸ ਨੇ

ਬੀਟੀ ਨੂੰ ਹੱਥ ਤੇ ਚੁਕ ਲੀਤਾ ।
ਆਖ਼ਰ ੧੦੦ ਡਾਂਗ ਖਾ ਕੇ ਸ਼ਹੀਦ ਹੋਇਆ ।

-੩੭-