ਪੰਨਾ:ਤਲਵਾਰ ਦੀ ਨੋਕ ਤੇ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਭ ਹੋਵੇ ਕਿ ਵੈਰੀ ਦੀ ਹਿੱਕ ਤਾਈਂ,

ਹਰਦਮ ਲੂੰਹਦੀ ਰਹੇ ਫਤੂਰ ਹੋ ਕੇ ।

ਹੋਵੇ ਜ਼ਖਮ ਜੋ ਜਿਗਰ ਦੇ ਵਿਚ ਐਸਾ,

ਦੇਸ਼ ਪਿਆਰ ਲਈ ਵਹੇ ਨਥੂਰ ਹੋ ਕੇ ।


ਜੇ ਕਰ ਖੂਬੀਆਂ ਇਹ ਦਿਲ ਵਿਚ ਹੈਨ ਤੇਰੇ,

ਅਤੇ ਨਾਲ ਹੀ ਅਨਹਦ ਦਾ ਨਾਦ ਹੋਵੇ ।

ਐਸਾ ਲਾਲ ਜੇ ਦੇਸ਼ ਵਿਚ ਹੋਏ ਪੈਦਾ,

ਸਾਡਾ ਦਿਨਾਂ ਵਿਚ ਮੁਲਖ ਆਜ਼ਾਦ ਹੋਵੇ ।


ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ


ਸਿਖੀ ਰਾਜ ਦੇ ਬਾਂਕਿਆ ਸੂਰ ਬੀਰਾ,

ਦੇਖ ਗਿਦੜਾਂ ਡੇਰੇ ਜਮਾਏ ਹੋਏ ਨੇ।

ਤੱਤੀ ਫੁੱਟ ਕੰਬਖਤ ਦੀ ਪੌਣ ਵਗਦੀ,

ਸਿਖੀ ਬ੍ਰਿਛ ਦੇ ਟਾਣ੍ਹ ਕੁਮਲਾਏ ਹੋਏ ਨੇ ।

ਸੂਰਜ ਸੁਖ ਆਜ਼ਾਦੀ ਦਾ ਡੁੱਬ ਚੁਕਾ,

ਸਿਰ ਤੇ ਬੱਦਲ ਗੁਲਾਮੀ ਦੇ ਛਾਏ ਹੋਏ ਨੇ ।

ਤੇਰੀ ਯਾਦ ਵਿਚ ਅਥਰੁ ਸੁੱਕ ਗਏ ਨੇ,

ਨੈਣ ਤੇਰੀ ਉਡੀਕ ਵਿਚ ਲਾਏ ਹੋਏ ਨੇ।


ਤੇਰੀ ਜਿੰਦ ਖਾਤਰ ਜਿੰਦਾਂ ਹਿੰਦ ਦੀਆਂ,

ਤਰਲੇ ਰੱਬ ਅਗੇ ਸੌ ਸੌ ਪਾਂਦੀਆਂ ਸਨ।

ਬਰਕਤ ਤੇਰਿਆਂ ਪੈਰਾਂ 'ਚਿ ਵਾਸ ਕਰਦੀ,

ਜਿਧਰ ਜਾਂਦਾ ਸੈੈਂ ਕਿਸਮਤਾਂ ਜਾਂਦੀਆਂ ਸਨ ।


-੫੭-