ਪੰਨਾ:ਤਲਵਾਰ ਦੀ ਨੋਕ ਤੇ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਧਰ ਝਕਮਦੀ ਅਖ ਇਨਸਾਫ ਵਾਲੀ,

ਓਸੇ ਪਾਸੇ ਹੀ ਕਿਸਮਤਾਂ ਜਾਂਦੀਆਂ ਸਨ।


ਸੁਤੇ ਪਏ ਪੰਜਾਬ ਨੂੰ ਸ਼ੇਰ ਮਰਦਾ,

ਨਾਲ ਤੇਗ ਦੀ ਨੋਕ ਜਗਾ ਗਿਓਂ ਤੂੰ।

ਅਟਕੋਂਂ ਪਾਰ ਜਾ ਤੇਰੀ ਨਾ ਤੇਗ ਅਟਕੀ,

ਸਿੱਕਾ ਜਗ ਦੇ ਉਤੇ ਜਗਾ ਗਿਓਂ ਤੂੰ।

ਚੜ੍ਹ ਕੇ ਜ਼ਾਲਮਾਂ ਦੀ ਆਈ ਫੌਜ ਸੀ ਜੋ,

ਵਧੀ ਹੋਈ ਨੂੰ ਵਧ ਕੇ ਨਠਾ ਗਿਓਂ ਤੂੰ।

ਦੰਦਾਂ ਭਾਰ ਤੂੰ ਡੇਗ ਕੇ ਯੋਧਿਆਂ ਨੂੰ,

ਐਸਾ ਪੈਂਤੜਾ ਬੰਨ੍ਹ ਵਿਖਾ ਗਿਓਂ ਤੂੰ।

ਦਸ ਨਕਸ਼ਾ ਲਾਹੌਰ ਦਰਬਾਰ ਵਾਲਾ,

ਜਿਥੇ ਪਾਤਸ਼ਾਹੀਆਂ ਥਰ ਥਰਾਂਦੀਆਂ ਸਨ।

ਜਿਧਰ ਜਾਂਦਾ ਸੀ ਸ਼ੇਰੇ ਪੰਜਾਬ ਸਾਡਾ,

ਓਸੇ ਪਾਸੇ ਹੀ ਕਿਸਮਤਾਂ ਜਾਂਦੀਆਂ ਸਨ।

__________


ਘਰ ਦੀ ਫੁੱਟ


ਕਿਸ ਨੇ ਸੋਹਣੀ ਫਲਵਾੜੀ ਦਾ ਨਾਸ ਕੀਤਾ,

ਤੇ ਬਰਬਾਦ ਕੀਤਾ ਹਿੰਦੁਸਤਾਨ ਕਿਸ ਨੇ।

ਕੌਣ ਹੈ ਮਾਲੀ ਕਿਸ ਨੇ ਫੁਲ ਤੋੜੇ,

ਤੇ ਉਜਾੜ ਦਿਤੇ ਗੁਲਿਸਤਾਨ ਕਿਸ ਨੇ।

ਕਿਸ ਨੇ ਸੰਨ੍ਹ ਲਾਈ ਹੈ ਉਹ ਚੋਰ ਕਿਹੜਾ,

ਲੁਟੀ ਹੀਰਿਆਂ ਦੀ ਹੈ ਏ ਕਾਨ ਕਿਸ ਨੇ।


-੫੯-