ਪੰਨਾ:ਤਲਵਾਰ ਦੀ ਨੋਕ ਤੇ.pdf/64

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਿਹੜਾ ਸਿਤਮਗਰ ਹੈ ਕਿਸ ਨੇ ਜ਼ੁਲਮ ਢਾਹੇ,

ਮੇਲੀ ਮਿੱਟੀ 'ਚ ਭਾਰਤ ਦੀ ਸ਼ਾਨ ਕਿਸ ਨੇ।

ਤੁਸਾਂ ਆਪ ਹਤਿਆਰਿਆਂ ਪਾਪੀਆਂ ਨੇ,

ਭਾਰਤ ਮਾਈ ਦਾ ਦੁਧ ਹਰਾਮ ਕੀਤਾ।

ਦੋਸ਼ ਕਿਸੇ ਪਰਾਏ ਨੂੰ ਦੇਵੀਏ ਕੀ,

ਘਰ ਦੀ ਫੁੱਟ ਨੇ ਸਾਨੂੰ ਗੁਲਾਮ ਕੀਤਾ ।


ਸਾਡਾ ਸਿਤਮਗਰ ਨਹੀਂ ਕੋਈ ਹੋਰ ਦੂਜਾ,

ਤੁਸੀਂ ਆਪ ਹੋ ਸਿਤਮ ਈਜਾਦ ਆਪਣੇ।

ਛੁਰੀ ਮਾਰੀ ਏ ਆਪ ਕਲੇਜੜੇ ਵਿਚ,

ਅਸੀਂ ਆਪ ਹਾਂ ਜ਼ਾਲਮ ਜਲਾਦ ਆਪਣੇ ।

ਅਸੀਂ ਕਹਿਰ ਤੇ ਜ਼ਹਿਰ ਦੇ ਬੀਜ ਹਾਂ ਖੁਦ,

ਨਾਲੇ ਜ਼ੁਲਮ ਦੀ ਸੰਗ ਬੁਨਿਆਦ ਆਪਣੇ।

ਆਪੇ ਬੁਲਬੁਲ ਹਾਂ ਦੇਸ਼ ਦੇ ਬਾਗ ਅੰਦਰ,

ਆਪੇ ਬਣੇ ਹਾਂ ਅਸੀਂ ਸੱੱਯਾਦ ਆਪਣੇ ।

ਪਕੜ ਤੇਗ ਨਫਾਕ ਦੀ ਦੁਨੀ ਅੰਦਰ,

ਅਸਾਂ ਆਪ ਜਾਤੀ ਕਤਲ ਆਮ ਕੀਤਾ ।

ਦੋਸ਼ ਕਿਸੇ ਪਰਾਏ ਨੂੰ ਦੇਵੀਏ ਕੀ,

ਘਰ ਦੀ ਫੁਟ ਨੇ ਸਾਨੂੰ ਗੁਲਾਮ ਕੀਤਾ।


ਅਸੀ ਰਾਖਸ਼ਾਂ ਨਾਲੋਂ ਭੀ ਹੋਏ ਭੈੜੇ,

ਰੱਤ ਆਪਣੇ ਆਪ ਹੀ ਚੱਟ ਰਹੇ ਹਾਂ ।

ਬਣ ਕੇ ਲਾਲਚੀ ਫਸ ਕੇ ਵਿਚ ਰੰਗਤ,

ਭਾਈ ਭਾਈ ਦਾ ਗਲਾ ਹੁਣ ਕੱਟ ਰਹੇ ਹਾਂ ।


-੬੦-